Home ਪੰਜਾਬ ਲੁਧਿਆਣਾ ਸ਼ਹਿਰ ’ਚ ਭਲਕੇ ਲੱਗੇਗਾ ਲੰਬਾ ਕੱਟ, 11 ਘੰਟੇ ਬਿਜਲੀ ਰਹੇਂਗੀ ਬੰਦ

ਲੁਧਿਆਣਾ ਸ਼ਹਿਰ ’ਚ ਭਲਕੇ ਲੱਗੇਗਾ ਲੰਬਾ ਕੱਟ, 11 ਘੰਟੇ ਬਿਜਲੀ ਰਹੇਂਗੀ ਬੰਦ

0

ਲੁਧਿਆਣਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੀ.ਐਮ.ਸੀ ਡਿਵੀਜਨ ਵਿੱਚ ਤਾਇਨਾਤ ਐਕਸੀਅਨ ਸੰਜੀਵ ਕੁਮਾਰ ਜੌਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ.ਵੀ ਮਿਲਰ ਗੰਜ ਬਿਜਲੀ ਘਰ ਦੀ ਜਰੂਰੀ ਮੈਂਟੇਨੈਂਸ ਦੇ ਕਾਰਨ 5 ਅਕਤੂਬਰ ਨੂੰ ਸੁਰੱਖਿਆ ਦੇ ਲਿਹਾਜ਼ ਤੋਂ 11 ਕੇ.ਵੀ ਟੈਕਸਟਾਈਲ ਫੀਡਰ, 11 ਕੇ.ਵੀ ਕੈਲਾਸ਼ ਨਗਰ ਫੀਡਰ, 11 ਕੇ.ਵੀ ਸ਼ਿਵ ਚੌਕ ਫੀਡਰ, 11 ਕੇ.ਵੀ ਵਾਲਟਨ ਫੀਡਰ, 11 ਕੇ.ਵੀ ਆਰ.ਕੇ ਫੀਡਰ ਦੀ ਸਪਲਾਈ ਸਵੇਰੇ 9:00 ਵਜੇ ਤੋਂ ਲੈ ਕੇ ਰਾਤ 8:00 ਵਜੇ ਤੱਕ ਬੰਦ ਰੱਖੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ 66 ਕੇ.ਵੀ ਮਿਲਰਗੰਜ ਗਰਿੱਡ 11 ਕੇ.ਵੀ ਮੋਤੀ ਨਗਰ ਫੀਡਰ ਵੀ 66 ਕੇ.ਵੀ ਗਰਿੱਡ ਟਰਾਂਸਪੋਰਟ ਨਗਰ ਦੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਰਹੇਗੀ। ਇਸ ਦਾ ਅਸਰ ਇੰਡਸਟਰੀ ਏਰੀਆ ਏ, ਟੈਕਸਟਾਈਲ ਕਾਲੋਨੀ, ਜੀ.ਟੀ ਰੋਡ, ਕੈਲਾਸ਼ ਨਗਰ, ਆਰ.ਕੇ ਰੋਡ, ਮੋਤੀ ਨਗਰ, ਚੌਧਰੀ ਕਾਲੋਨੀ, ਮੋਤੀ ਨਗਰ ਐਕਸਟੈਂਸ਼ਨ ਆਦਿ ਇਲਾਕਿਆਂ ‘ਤੇ ਰਹੇਗਾ। ਐਕਸੀਅਨ ਸੰਜੀਵ ਕੁਮਾਰ ਜੌਲੀ ਨੇ ਦੁੱਖ ਪ੍ਰਗਟ ਕਰਦਿਆਂ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version