ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਅਤੇ ਪਟਿਆਲਾ ਸੈਂਟਰਲ ਜੇਲ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀਆਂ ਅੱਖਾਂ ਦੇ ਅਪ੍ਰੇਸ਼ਨ ਲਈ ਦਾਇਰ ਪਟੀਸ਼ਨ ਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ। ਜਸਟਿਸ ਜਸਜੀਤ ਸਿੰਘ ਬੇਦੀ ਦੀ ਅਦਾਲਤ ਨੇ ਸਪੱਸ਼ਟ ਕੀਤਾ ਕਿ ਰਾਜੋਆਣਾ ਦੀਆਂ ਅੱਖਾਂ ਦਾ ਅਪਰੇਸ਼ਨ ਕਿਸੇ ਨਿੱਜੀ ਹਸਪਤਾਲ ਵਿੱਚ ਨਹੀਂ ਹੋਵੇਗਾ, ਸਗੋਂ ਇਹ ਪ੍ਰਕਿ ਰਿਆ ਸਿਰਫ਼ ਪੀ.ਜੀ.ਆਈ. ਚੰਡੀਗੜ੍ਹ ਵਿੱਚ ਹੀ ਮੁਕੰਮਲ ਕੀਤਾ ਜਾਵੇਗਾ।
ਸੁਣਵਾਈ ਦੌਰਾਨ ਏ.ਐਸ.ਜੀ. (ਐਡੀਸ਼ਨਲ ਸਾਲਿਸਟਰ ਜਨਰਲ) ਨੂੰ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਆਮ ਲੋਕ ਵੀ ਬਿਹਤਰ ਇਲਾਜ ਲਈ ਪੀ.ਜੀ.ਆਈ. ਨੂੰ ਪਸੰਦ ਕਰਦੇ ਹਨ । ਅਜਿਹੀ ਸਥਿਤੀ ਵਿੱਚ ਅਦਾਲਤ ਨੂੰ ਰਾਜੋਆਣਾ ਵੱਲੋਂ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਮੰਗ ਪਿੱਛੇ ਕੋਈ ਠੋਸ ਜਾਂ ਜਾਇਜ਼ ਕਾਰਨ ਨਜ਼ਰ ਨਹੀਂ ਆਇਆ।
ਅਦਾਲਤ ਨੇ ਪਟੀਸ਼ਨਰ ਨੂੰ ਪੀ.ਜੀ.ਆਈ. ਜਾਣ ਦੀ ਆਜ਼ਾਦੀ ਦੇ ਦਿੱਤੀ ਹੈ। ਤੁਸੀਂ ਪੀ.ਜੀ.ਆਈ ਜਾ ਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾ ਸਕਦੇ ਹੋ ਅਤੇ ਜੇਕਰ ਮਾਹਿਰ ਡਾਕਟਰ ਅਪਰੇਸ਼ਨ ਨੂੰ ਜ਼ਰੂਰੀ ਸਮਝਦਾ ਹੈ ਤਾਂ ਇਹ ਅਪਰੇਸ਼ਨ ਪੀ.ਜੀ.ਆਈ. ਵਿਖੇ ਪੁਲਿਸ ਸੁਰੱਖਿਆ ਹੇਠ ਕੀਤਾ ਜਾ ਸਕਦਾ ਹੈ। ਵਿਚ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਜਨਵਰੀ 2026 ਵਿਚ ਪੀ.ਜੀ.ਆਈ. ਜਾਂਚ ਦੌਰਾਨ ਇਹ ਪੁਸ਼ਟੀ ਹੋਈ ਕਿ ਰਾਜੋਆਣਾ ਦੀਆਂ ਅੱਖਾਂ ਵਿੱਚ ਮੋਤੀਆਬਿੰਦ ਸੀ। ਪਟਿਆਲਾ ਕੇਂਦਰੀ ਜੇਲ੍ਹ ਦੇ ਹਸਪਤਾਲ ਵਿੱਚ ਇਸ ਅਪਰੇਸ਼ਨ ਲਈ ਸਹੂਲਤਾਂ ਨਾ ਹੋਣ ਕਾਰਨ ਉਸ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ।
ਪਟੀਸ਼ਨ ‘ਚ ਉਨ੍ਹਾਂ ਨੇ ਕਿਹਾ ਸੀ ਕਿ ਪਾਵਰਡ ਐਨਕਾਂ ਲਗਾਉਣ ਕਾਰਨ ਉਨ੍ਹਾਂ ਨੂੰ ਐਲਰਜੀ ਅਤੇ ਖਾਰਸ਼ ਹੁੰਦੀ ਸੀ। ਇਸ ਲਈ ਉਨ੍ਹਾਂ ਨੇ ਆਪਣੇ ਖਰਚੇ ‘ਤੇ ਡਾ: ਆਰ.ਐਸ. ਰੰਧਾਵਾ ਨੇ ਹਸਪਤਾਲ ਆ ਕੇ ਆਪਰੇਸ਼ਨ ਕਰਵਾਉਣ ਅਤੇ ਬਾਅਦ ‘ਚ ਵਾਪਸ ਜੇਲ੍ਹ ਭੇਜਣ ਦੀ ਇਜਾਜ਼ਤ ਮੰਗੀ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਹੁਣ ਰਾਜੋਆਣਾ ਦੀ ਅਗਲੀ ਜਾਂਚ ਅਤੇ ਸੰਭਾਵਿਤ ਅਪਰੇਸ਼ਨ ਦੀ ਸਾਰੀ ਪ੍ਰਕਿਿਰਆ ਪੀ.ਜੀ.ਆਈ. ਚੰਡੀਗੜ੍ਹ ਵਿੱਚ ਹੀ ਪੂਰਾ ਕੀਤਾ ਜਾ ਸਕਦਾ ਹੈ।
