Homeਦੇਸ਼22 ਸਤੰਬਰ ਤੋਂ ਦਵਾਈਆਂ ਤੇ ਮੈਡੀਕਲ ਡਿਵਾਈਸਾਂ ਦੀਆਂ ਕੀਮਤਾਂ ’ਚ ਹੋਵੇਗੀ ਭਾਰੀਂ...

22 ਸਤੰਬਰ ਤੋਂ ਦਵਾਈਆਂ ਤੇ ਮੈਡੀਕਲ ਡਿਵਾਈਸਾਂ ਦੀਆਂ ਕੀਮਤਾਂ ’ਚ ਹੋਵੇਗੀ ਭਾਰੀਂ ਕਟੌਤੀ, ਸਰਕਾਰ ਨੇ ਜਾਰੀ ਕੀਤੇ ਨਿਰਦੇਸ਼

ਨਵੀਂ ਦਿੱਲੀ : ਦੇਸ਼ ਭਰ ਦੇ ਮਰੀਜ਼ਾਂ ਅਤੇ ਖਪਤਕਾਰਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਆਉਣ ਵਾਲੀ 22 ਸਤੰਬਰ ਤੋਂ ਦਵਾਈਆਂ ਅਤੇ ਮੈਡੀਕਲ ਡਿਵਾਈਸਾਂ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਹੋਣ ਜਾ ਰਹੀ ਹੈ। ਸਰਕਾਰ ਨੇ ਨਵੀਂ GST ਵਿਵਸਥਾ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਦੇ ਤਹਿਤ ਕੰਪਨੀਆਂ ਨੂੰ ਆਪਣੇ ਉਤਪਾਦਾਂ ਦਾ ਨਵਾਂ ਵੱਧ ਤੋਂ ਵੱਧ ਰਿਟੇਲ ਮੁੱਲ (MRP) ਤੈਅ ਕਰਨਾ ਹੋਵੇਗਾ। ਇਸਦਾ ਸਿੱਧਾ ਫਾਇਦਾ ਹੁਣ ਖਪਤਕਾਰਾਂ ਅਤੇ ਮਰੀਜ਼ਾਂ ਨੂੰ ਮਿਲਣ ਵਾਲਾ ਹੈ।

ਰਸਾਇਣ ਅਤੇ ਖਾਦ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੀਆਂ ਫਾਰਮਾ ਕੰਪਨੀਆਂ ਨੂੰ ਦਵਾਈਆਂ, ਫਾਰਮੂਲੇਸ਼ਨਾਂ ਅਤੇ ਮੈਡੀਕਲ ਉਪਕਰਣਾਂ ਦੀ ਇੱਕ ਨਵੀਂ MRP ਤਿਆਰ ਕਰਨ ਅਤੇ ਇਸਨੂੰ ਡੀਲਰਾਂ, ਪ੍ਰਚੂਨ ਵਿਕਰੇਤਾਵਾਂ, ਰਾਜ ਦੇ ਡਰੱਗ ਕੰਟਰੋਲਰਾਂ ਅਤੇ ਸਰਕਾਰ ਨਾਲ ਸਾਂਝਾ ਕਰਨ ਦਾ ਆਦੇਸ਼ ਦਿੱਤਾ ਹੈ। ਨਾਲ ਹੀ, ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਸਪੱਸ਼ਟ ਕੀਤਾ ਹੈ ਕਿ ਕੰਪਨੀਆਂ ਨੂੰ ਇਸ ਟੈਕਸ ਕਟੌਤੀ ਦਾ ਪੂਰਾ ਲਾਭ ਖਪਤਕਾਰਾਂ ਨੂੰ ਦੇਣਾ ਚਾਹੀਦਾ ਹੈ।

ਪੁਰਾਣੇ ਸਟਾਕ ਦਾ ਕੀ ਹੋਵੇਗਾ?

ਸਰਕਾਰ ਨੇ ਕੰਪਨੀਆਂ ਨੂੰ ਇਹ ਛੋਟ ਦਿੱਤੀ ਹੈ ਕਿ ਉਨ੍ਹਾਂ ਨੂੰ 22 ਸਤੰਬਰ ਤੋਂ ਪਹਿਲਾਂ ਬਾਜ਼ਾਰ ਵਿੱਚ ਲਿਆਂਦੇ ਗਏ ਸਟਾਕ ਨੂੰ ਵਾਪਸ ਮੰਗਵਾਉਣ ਜਾਂ ਨਵਾਂ ਲੇਬਲ ਲਗਾਉਣ ਦੀ ਲੋੜ ਨਹੀਂ ਹੈ। ਹਾਲਾਂਕਿ, ਇਹ ਯਕੀਨੀ ਬਣਾਉਣਾ ਹੋਵੇਗਾ ਕਿ ਪ੍ਰਚੂਨ ਪੱਧਰ ‘ਤੇ ਖਪਤਕਾਰਾਂ ਤੋਂ ਨਵੀਂ ਕੀਮਤ ਹੀ ਵਸੂਲੀ ਜਾਵੇ।

ਕਿਹੜੀਆਂ ਦਵਾਈਆਂ ਅਤੇ ਉਤਪਾਦ ’ਤੇ ਪਵੇਗਾ ਪ੍ਰਭਾਵਿਤ?

ਨਵੀਂ ਪ੍ਰਣਾਲੀ ਤਹਿਤ, ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ‘ਤੇ ਜੀ.ਐਸ.ਟੀ. 5% ਤੋਂ ਘਟਾ ਕੇ ਜ਼ੀਰੋ (0%) ਕਰ ਦਿੱਤਾ ਗਿਆ ਹੈ। ਕੈਂਸਰ ਅਤੇ ਦਮੇ ਵਰਗੀਆਂ ਗੰਭੀਰ ਬਿਮਾਰੀਆਂ ਲਈ ਦਵਾਈਆਂ ‘ਤੇ ਜੀ.ਐਸ.ਟੀ. 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਵੈਡਿੰਗ, ਗੌਜ਼, ਪੱਟੀ ਅਤੇ ਡਰੈਸਿੰਗ ਸਮੱਗਰੀ ‘ਤੇ ਟੈਕਸ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਟੈਲਕਮ ਪਾਊਡਰ, ਵਾਲਾਂ ਦਾ ਤੇਲ, ਸ਼ੈਂਪੂ, ਟੁੱਥਪੇਸਟ, ਸਾਬਣ, ਸ਼ੇਵਿੰਗ ਕਰੀਮ ਅਤੇ ਆਫਟਰਸ਼ੇਵ ਲੋਸ਼ਨ ਵਰਗੇ ਰੋਜ਼ਾਨਾ ਵਰਤੋਂ ਵਾਲੇ ਉਤਪਾਦਾਂ ‘ਤੇ ਜੀ.ਐਸ.ਟੀ. 18% ਤੋਂ ਘਟਾ ਕੇ ਸਿਰਫ਼ 5% ਕਰ ਦਿੱਤਾ ਗਿਆ ਹੈ।

ਜਾਗਰੂਕਤਾ ਮੁਹਿੰਮ ਵੀ ਜ਼ਰੂਰੀ

ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਫਾਰਮਾ ਕੰਪਨੀਆਂ ਅਤੇ ਉਦਯੋਗ ਸੰਗਠਨਾਂ ਨੂੰ ਅਖ਼ਬਾਰਾਂ, ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਖਪਤਕਾਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਨਵੀਆਂ ਕੀਮਤਾਂ ਬਾਰੇ ਸੂਚਿਤ ਕਰਨਾ ਚਾਹੀਦਾ ਹੈ। ਤਾਂ ਜੋ ਹਰ ਪੱਧਰ ‘ਤੇ ਪਾਰਦਰਸ਼ਤਾ ਬਣਾਈ ਰੱਖੀ ਜਾ ਸਕੇ ਅਤੇ ਮਰੀਜ਼ਾਂ ਨੂੰ ਸਿੱਧਾ ਲਾਭ ਮਿਲ ਸਕੇ।

ਖਪਤਕਾਰਾਂ ਨੂੰ ਕਿੰਨਾ ਲਾਭ?

ਮਾਹਿਰਾਂ ਅਨੁਸਾਰ, ਨਵੀਆਂ ਦਰਾਂ ਨਾਲ ਇਲਾਜ ਦੀ ਲਾਗਤ ਵਿੱਚ ਕਾਫ਼ੀ ਕਮੀ ਆਵੇਗੀ। ਪਹਿਲਾਂ 1000 ਰੁਪਏ ਦੀ ਦਵਾਈ ‘ਤੇ 120 ਰੁਪਏ ਤੱਕ ਟੈਕਸ ਲੱਗਦਾ ਸੀ, ਪਰ ਹੁਣ ਇਹ ਸਿਰਫ਼ 50 ਰੁਪਏ ਹੋਵੇਗਾ। ਇਹ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments