ਮੁੰਬਈ : ਬਿੱਗ ਬੌਸ 19 ਲਗਭਗ ਤਿੰਨ ਮਹੀਨਿਆਂ ਤੋਂ ਸੁਰਖੀਆਂ ਵਿੱਚ ਰਿਹਾ ਹੈ, ਅਤੇ ਅੱਜ ਰਿਐਲਿਟੀ ਸ਼ੋਅ ਦਾ ਆਖਰੀ ਦਿਨ ਹੈ। ਅੱਜ ਸਲਮਾਨ ਖਾਨ ਬਿੱਗ ਬੌਸ 19 ਦੇ ਜੇਤੂ ਦਾ ਐਲਾਨ ਕਰਨ ਵਾਲੇ ਹਨ। ਹੁਣ ਤੱਕ ਬਿੱਗ ਬੌਸ-19 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਵਿੱਚੋਂ ਹੁਣ ਸਿਰਫ਼ 5 ਕੰਟੈਸਟੈਂਟ ਹੀ ਬਚੇ ਹਨ ਅਤੇ ਖਿਤਾਬ ‘ਤੇ ਦਾਅਵਾ ਠੋਕ ਰਹੇ ਹਨ। ਇਨ੍ਹਾਂ ਟਾਪ-5 ਕੰਟੈਸਟੈਂਟ ਵਿੱਚ ਗੌਰਵ ਖੰਨਾ, ਅਮਾਲ ਮਲਿਕ, ਤਾਨਿਆ ਮਿੱਤਲ, ਫਰਹਾਨਾ ਭੱਟ ਅਤੇ ਪ੍ਰਣੀਤ ਮੋਰੇ ਹਨ। ਹੁਣ ਦੇਖਣਾ ਹੋਵੇਗਾ ਕਿ ਬਿੱਗ ਬੌਸ-19 ਦਾ ਖਿਤਾਬ ਕਿਸ ਦੇ ਸਿਰ ਸਜਦਾ ਹੈ।
ਦੱਸ ਦੇਈਏ ਕਿ ਬੀਤੇ ਦਿਨਾਂ ‘ਚ ਮਾਲਤੀ ਚਾਹਰ ਨੂੰ ਬਿੱਗ ਬੌਸ-19 ਦੇ ਘਰੋਂ ਬਾਹਰ ਹੋਣਾ ਪਿਆ ਸੀ। ਇਸ ਤੋਂ ਪਹਿਲਾਂ ਅਸ਼ਨੂਰ ਕੌਰ ਨੂੰ ਤਾਨਿਆ ਨਾਲ ਹੋਈ ਫਾਈਟ ਤੋਂ ਬਾਅਦ ਘਰ ਜਾਣਾ ਪਿਆ ਸੀ। ਬਿੱਗ ਬੌਸ ‘ਚ ਬਸ਼ੀਰ ਅਲੀ, ਨੇਹਨ ਚੁਡਾਸਮਾ, ਨੀਲਮ ਗਿਰੀ, ਅਭਿਸ਼ੇਕ ਬਜਾਜ ਅਤੇ ਕੁਨਿਕਾ ਸਦਾਨੰਦ ਵਰਗੇ ਖਿਡਾਰੀ ਵੀ ਖੂਬ ਸੁਰਖੀਆਂ ਬਟੋਰਦੇ ਰਹੇ ਸਨ। ਪਰ ਹੁਣ ਬਿੱਗ ਬੌਸ-19 ਦੇ ਫਾਈਨਲ ਵਿੱਚ ਸਿਰਫ਼ ਪੰਜ ਪ੍ਰਤੀਯੋਗੀ ਬਚੇ ਹਨ, ਦੇਖਣਾ ਹੋਵੇਗਾ ਕਿ ਬਾਕੀ ਬਿੱਗ ਬੌਸ 19 ਦਾ ਤਾਜ ਕੌਣ ਜਿੱਤਦਾ ਹੈ।
ਕੀ ਕਹਿੰਦੀ ਹੈ ਜਨਤਾ?
ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਰਾਏ ਦਿੱਤੀ ਹੈ ਅਤੇ ਵੋਟਿੰਗ ਰਾਹੀਂ ਬਿੱਗ ਬੌਸ-19 ਦੇ ਜੇਤੂ ਦਾ ਨਾਮ ਤੈਅ ਹੋਵੇਗਾ। ਲੋਕਾਂ ਦੇ ਅੰਦਾਜ਼ੇ ਮੁਤਾਬਕ ਹੁਣ ਤੱਕ ਅਮਾਲ ਮਲਿਕ ਅਤੇ ਗੌਰਵ ਖੰਨਾ ਟਰਾਫੀ ਦੇ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ। ਤਾਨਿਆ ਮਿੱਤਲ ਵੀ ਖੂਬ ਸੁਰਖੀਆਂ ‘ਚ ਰਹੀ ਹੈ ਪਰ ਮੈਜੋਰਿਟੀ ਲੋਕਾਂ ਨੇ ਗੌਰਵ ਅਤੇ ਅਮਾਲ ਦੇ ਵਿਚਕਾਰ ਸਖ਼ਤ ਮੁਕਾਬਲਾ ਦੱਸਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਸੀਜ਼ਨ ਦਾ ਤਾਜ ਕੌਣ ਆਪਣੇ ਨਾਮ ਕਰਦਾ ਹੈ। ਅੱਜ ਸਲਮਾਨ ਖ਼ਾਨ ਖ਼ੁਦ ਬਿੱਗ ਬੌਸ-19 ਦੇ ਜੇਤੂ ਦਾ ਨਾਮ ਤੈਅ ਕਰਨਗੇ।












