Homeਮਨੋਰੰਜਨਅਦਾਕਾਰ ਅਕਸ਼ੈ ਖੰਨਾ ਦੀ ਫ਼ਿਲਮ ‘ਧੁਰੰਧਰ’ ਦਾ ਟ੍ਰੇਲਰ 18 ਨਵੰਬਰ ਨੂੰ ਹੋਵੇਗਾ...

ਅਦਾਕਾਰ ਅਕਸ਼ੈ ਖੰਨਾ ਦੀ ਫ਼ਿਲਮ ‘ਧੁਰੰਧਰ’ ਦਾ ਟ੍ਰੇਲਰ 18 ਨਵੰਬਰ ਨੂੰ ਹੋਵੇਗਾ ਰਿਲੀਜ਼  

ਮੁੰਬਈ : ਪਿਛਲੇ ਦਿਨਾਂ ਵਿੱਚ ਫ਼ਿਲਮ ‘ਧੁਰੰਧਰ’ ਦੇ ਨਿਰਮਾਤਾਵਾਂ ਨੇ ਟ੍ਰੇਲਰ ਰਿਲੀਜ਼ ਈਵੈਂਟ ਰੱਦ ਕਰ ਦਿੱਤਾ ਸੀ। ਹੁਣ ਮੇਕਰਾਂ ਨੇ ਟਰੇਲਰ ਰਿਲੀਜ਼ ਦੀ ਨਵੀਂ ਤਾਰੀਖ ਅਤੇ ਸਮੇਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਫ਼ਿਲਮ ਤੋਂ ਅਦਾਕਾਰ ਅਕਸ਼ੈ ਖੰਨਾ ਦਾ ਫਸਟ ਲੁੱਕ ਵੀ ਜਾਰੀ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਨੂੰ ਬਹੁਤ ਖ਼ਤਰਨਾਕ ਅੰਦਾਜ਼ ਵਿੱਚ ਦੇਖਿਆ ਜਾ ਰਿਹਾ ਹੈ।

ਇਸ ਦਿਨ ਰਿਲੀਜ਼ ਹੋਵੇਗਾ ਟ੍ਰੇਲਰ

ਨਿਰਮਾਤਾਵਾਂ ਨੇ ਫਿਲਮ “ਧੁਰੰਧਰ” ਦੇ ਟ੍ਰੇਲਰ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਹੈ। ਕੱਲ੍ਹ, 18 ਨਵੰਬਰ ਨੂੰ ਦੁਪਹਿਰ 12:12 ਵਜੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਫ਼ਿਲਮ ਦਾ ਟ੍ਰੇਲਰ ਤੈਅ ਮਿਤੀ 12 ਨਵੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ। ਹਾਲਾਂਕਿ ਮੇਕਰਜ਼ ਨੇ ਦਿੱਲੀ ਧਮਾਕੇ ਅਤੇ ਦਿੱਗਜ ਅਦਾਕਾਰ ਧਰਮਿੰਦਰ ਦੀ ਸਿਹਤ ਦਾ ਕਾਰਨ ਦੱਸਦੇ ਹੋਏ ਇਸਨੂੰ ਰੱਦ ਕਰ ਦਿੱਤਾ ਸੀ।

ਖੂੰਖਾਰ ਅੰਦਾਜ਼ ਵਿੱਚ ਦਿਖਾਈ ਦਿੱਤੇ ਅਕਸ਼ੈ ਖੰਨਾ

ਫਿਲਮ ਨਿਰਮਾਤਾਵਾਂ ਨੇ ਅਰਜੁਨ ਰਾਮਪਾਲ, ਆਰ. ਮਾਧਵਨ ਅਤੇ ਸੰਜੇ ਦੱਤ ਤੋਂ ਬਾਅਦ ‘ਧੁਰੰਧਰ’ ਤੋਂ ਅਕਸ਼ੇ ਖੰਨਾ ਦਾ ਵੀ ਫਸਟ ਲੁੱਕ ਜਾਰੀ ਕਰ ਦਿੱਤਾ ਹੈ। ਇਸ ਵਿੱਚ ਅਦਾਕਾਰ ਦੇ ਚਿਹਰੇ ‘ਤੇ ਖੂਨ ਦੇ ਛਿੱਟੇ ਦਿਖਾਈ ਦੇ ਰਹੇ ਹਨ, ਜੋ ਉਸਦੇ ਖਤਰਨਾਕ ਅੰਦਾਜ਼ ਨੂੰ ਬਿਆਨ ਕਰ ਰਿਹਾ ਹੈ। ਇਸ ਲੁੱਕ ਨੂੰ ਦੇਖ ਕੇ ਨੈਟੀਜ਼ਨ ਅਕਸ਼ੇ ਖੰਨਾ ਦੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, ਹਰ ਵਾਰ ਇੱਕ ਹੀ ਅੰਦਾਜ ਵਿੱਚ। ਦੂਜੇ ਯੂਜ਼ਰ ਨੇ ਬੋਲਿਆ- ਬਹੁਤ ਸ਼ਾਨਦਾਰ।

ਫ਼ਿਲਮ ਦੇ ਬਾਰੇ ਵਿੱਚ

ਫਿਲਮ “ਧੁਰੰਧਰ” ਆਦਿਤਿਆ ਧਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਵਿੱਚ ਰਣਵੀਰ ਸਿੰਘ, ਸੰਜੇ ਦੱਤ, ਅਰਜੁਨ ਰਾਮਪਾਲ, ਅਕਸ਼ੈ ਖੰਨਾ, ਆਰ. ਮਾਧਵਨ ਅਤੇ ਸਾਰਾ ਅਰਜੁਨ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 5 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ, ਅਤੇ ਦਰਸ਼ਕ ਇਸਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਇੱਕ ਜਾਸੂਸੀ-ਥ੍ਰਿਲਰ ਐਕਸ਼ਨ ਫਿਲਮ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments