ਮੁੰਬਈ : ਟਾਈਗਰ ਸ਼ਰਾਫ ਦੇ ਪ੍ਰਸ਼ੰਸਕ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਬਾਗੀ 4’ ਦੀ ਲੰਬੇ ਸਮੇਂ ਤੋਂ ਇੰਤਜਾਰ ਕਰ ਰਹੇ ਹਨ। ਅੱਜ 11 ਅਗਸਤ ਨੂੰ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ ਵਿੱਚ ਟਾਈਗਰ ਸ਼ਰਾਫ਼ ਬਹੁਤ ਹੀ ਹਮਲਾਵਰ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ ਅਤੇ ਬਿਨਾਂ ਕਿਸੇ ਰਹਿਮ ਦੇ ਆਪਣੇ ਦੁਸ਼ਮਣਾਂ ‘ਤੇ ਜ਼ੋਰਦਾਰ ਹਮਲਾ ਕਰ ਰਹੇ ਹਨ।
ਰੌਂਗਟੇ ਖੜ੍ਹੇ ਕਰ ਦੇਣ ਵਾਲਾ ਟੀਜ਼ਰ
‘ਬਾਗੀ 4’ ਦੇ ਨਿਰਮਾਤਾਵਾਂ ਨੇ ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ, ਜੋ ਕਿ 1 ਮਿੰਟ 49 ਸਕਿੰਟ ਲੰਬਾ ਹੈ। ਇਹ ਟੀਜ਼ਰ ਟਾਈਗਰ ਸ਼ਰਾਫ ਦੇ ਇੱਕ ਡਾਇਲਾਗ ਨਾਲ ਸ਼ੁਰੂ ਹੁੰਦਾ ਹੈ ਕਿ ਜ਼ਰੂਰਤ ਅਤੇ ਜ਼ਰੂਰੀ ਵਿੱਚ ਫ਼ਰਕ ਹੁੰਦਾ ਹੈ। ਇਸ ਤੋਂ ਬਾਅਦ, ਟੀਜ਼ਰ ਵਿੱਚ, ਅਦਾਕਾਰ ਬਹੁਤ ਗੁੱਸੇ ਵਿੱਚ ਦੁਸ਼ਮਣਾਂ ‘ਤੇ ਹਥਿਆਰਾਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਹਨ, ਜੋ ਕਿ ਕਾਫ਼ੀ ਭਿਆਨਕ ਅਤੇ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹੈ। ਟੀਜ਼ਰ ਦੇਖਣ ਤੋਂ ਬਾਅਦ, ਫਿਲਮ ਨੂੰ ਲੈ ਕੇ ਪ੍ਰਸਸ਼ੰਸਕਾਂ ਦੀ ਉਤਸੁਕਤਾ ਹੋਰ ਵੱਧ ਗਈ ਹੈ।
ਟੀਜ਼ਰ ਵਿੱਚ, ਸੰਜੇ ਦੱਤ ਇੱਕ ਖਲਨਾਇਕ ਦੀ ਭੂਮਿਕਾ ਵਿੱਚ ਇੱਕ ਖਤਰਨਾਕ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ ਅਤੇ ਉਹ ਟਾਈਗਰ ਸ਼ਰਾਫ ਨਾਲ ਜ਼ਬਰਦਸਤ ਲੜਾਈ ਕਰ ਰਹੇ ਹਨ। ਇਸ ਤੋਂ ਇਲਾਵਾ, ਸੋਨਮ ਬਾਜਵਾ ਦੀ ਸਕ੍ਰੀਨ ਪ੍ਰੈਜ਼ੈਂਸ ਨੇ ਗਲੈਮਰ ਅਤੇ ਐਕਸ਼ਨ ਦਾ ਇੱਕ ਵਧੀਆ ਤੜਕਾ ਜੋੜਿਆ ਹੈ, ਜੋ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੇ ਹਨ। ਇੰਨ੍ਹਾਂ ਹੀ ਨਹੀਂ, ਹਰਨਾਜ਼ ਸੰਧੂ ਵੀ ਟੀਜ਼ਰ ਵਿੱਚ ਐਕਸ਼ਨ ਮੋਡ ਵਿੱਚ ਇੱਕ ਜ਼ਬਰਦਸਤ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ।
ਕਦੋਂ ਰਿਲੀਜ਼ ਹੋਵੇਗੀ ਫ਼ਿਲਮ?
ਪ੍ਰਸਿੱਧ ‘ਬਾਗੀ’ ਫਰੈਂਚਾਇਜ਼ੀ ਦੀ ਚੌਥੀ ਕਿਸ਼ਤ ਏ. ਹਰਸ਼ ਦੁਆਰਾ ਨਿਰਦੇਸ਼ਤ ਹੈ ਅਤੇ ਸਾਜਿਦ ਨਾਡਿਆਡਵਾਲਾ ਦੁਆਰਾ ਨਿਰਮਿਤ ਹੈ। ਇਸ ਵਿੱਚ ਟਾਈਗਰ ਸ਼ਰਾਫ, ਸੋਨਮ ਬਾਜਵਾ, ਸੰਜੇ ਦੱਤ ਅਤੇ ਹਰਨਾਜ਼ ਸੰਧੂ ਮੁੱਖ ਭੂਮਿਕਾਵਾਂ ਵਿੱਚ ਹਨ। ‘ਬਾਗੀ 4’ ਸਤੰਬਰ 5 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।











