Home North America ਗੀਤ-ਸੋਹਣੀਆਂ ਪੱਗਾਂ ਦਾ ਰੀਲੀਜ ਸਮਾਗਮ ਤਾਜ ਕਨਵੈਨਸ਼ਨ ਸੈਂਟਰ ਵਿਖੇ ਕੀਤਾ ਗਿਆ

ਗੀਤ-ਸੋਹਣੀਆਂ ਪੱਗਾਂ ਦਾ ਰੀਲੀਜ ਸਮਾਗਮ ਤਾਜ ਕਨਵੈਨਸ਼ਨ ਸੈਂਟਰ ਵਿਖੇ ਕੀਤਾ ਗਿਆ

0
ਸਰੀ ( ਸਰਿਤਾ ਸ਼ਰਮਾ) -ਬੀਤੇ ਦਿਨੀਂ ਪੰਜਾਬ ਭਵਨ ਸਰੀ ਕੈਨੇਡਾ ਅਤੇ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਬੀਸੀ ਕੈਨੇਡਾ ਦੇ ਸਾਂਝੇ ਉਦਮ ਨਾਲ ਉਘੇ ਪੰਜਾਬੀ ਕਵੀ ਕਵਿੰਦਰ ਚਾਂਦ ਵਲੋ ਲਿਖੇ ਤੇ ਪ੍ਰਸਿਧ ਪੰਜਾਬੀ ਗਾਇਕ ਸੁਰਜੀਤ ਸਿੰਘ ਮਾਧੋਪੁਰੀ ਤੇ ਬਿੱਟੂ ਖੰਨੇਵਾਲਾ ਵਲੋਂ ਗਾਏ ਗੀਤ-ਸੋਹਣੀਆਂ ਪੱਗਾਂ ਦਾ ਰੀਲੀਜ ਸਮਾਗਮ ਤਾਜ ਕਨਵੈਨਸ਼ਨ ਸੈਂਟਰ ਵਿਖੇ ਕੀਤਾ ਗਿਆ।
ਸ਼ਾਇਰ ਕਵਿੰਦਰ ਚਾਂਦ ਦੇ ਇਸ ਗੀਤ ਨੂੰ ਜਿਥੇ ਸੁਰਜੀਤ ਸਿੰਘ ਮਾਧੋਪੁਰੀ ਤੇ ਬਿੱਟੂ ਖੰਨੇਵਾਲਾ ਨੇ ਬੁਲੰਦ ਆਵਾਜ਼ ਨਾਲ ਗਾਇਆ ਹੈ ਉਥੇ ਲਾਲ ਕਮਲ ਦੇ ਆਹਲਾ ਸੰਗੀਤ ਅਤੇ ਗੱਗੀ ਸਿੰਘ ਵਲੋਂ ਇਸਨੂੰ ਬਹੁਤ ਹੀ ਮਨਮੋਹਕ ਵੀਡੀਓ ਵਿੱਚ ਪਰੋਇਆ ਗਿਆ ਹੈ।
ਇਹ ਸੋਹਣੀਆਂ ਪੱਗਾਂ ਪੰਜਾਬੀਆਂ ਦਾ ਇਤਿਹਾਸ,ਸਵੈਮਾਣ ਤੇ ਪਹਿਚਾਣ ਹਨ। ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਗੀਤ ਦੇ ਲੇਖਕ ਤੇ ਗਾਇਕਾਂ ਨੂੰ ਇਸ ਖੁਬਸੂਰਤ ਰਚਨਾ ਲਈ ਵਧਾਈ ਦਿੱਤੀ। ਕਈ ਉਘੀਆਂ ਹਸਤੀਆਂ ਵਲੋਂ ਭੇਜੇ ਗਏ ਵਧਾਈ ਸੰਦੇਸ਼ ਵੀ ਸਕਰੀਨ ਤੇ ਸਾਂਝੇ ਕੀਤੇ ਗਏ।
ਸਮਾਗਮ ਦੇ ਅਖੀਰ ਵਿਚ ਪ੍ਰੋਗਰਾਮ ਦੇ ਪ੍ਰਬੰਧਕ ਸੁੱਖੀ ਬਾਠ ਅਤੇ ਸੁਰਜੀਤ ਸਿੰਘ ਮਾਧੋਪੁਰੀਨ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਉਮੀਦ ਕੀਤੀ ਜਾਂਦੀ ਹੈ ਕਿ ਇਹ ਗੀਤ ਆਉਣ ਵਾਲੇ ਵਿਸਾਖੀ ਮੇਲਿਆਂ ਅਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਸਮਾਗਮਾਂ ਵਿੱਚ ਖਾਸ ਥਾਂ ਬਣਾਏਗਾ ਅਤੇ ਪੰਜਾਬੀਅਤ ਦੀ ਰੌਸ਼ਨੀ ਨੂੰ ਹਰ ਪਾਸੇ ਬਿਖੇਰੇਗਾ|

NO COMMENTS

LEAVE A REPLY

Please enter your comment!
Please enter your name here

Exit mobile version