Homeਪੰਜਾਬਪੰਜਾਬ ਸਰਕਾਰ ਨੇ ਰਾਸ਼ਨ ਕਾਰਡਾਂ 'ਚ ਦਰਜ ਗਲਤ ਵੇਰਵਿਆਂ ਨੂੰ ਆਨਲਾਈਨ ਠੀਕ...

ਪੰਜਾਬ ਸਰਕਾਰ ਨੇ ਰਾਸ਼ਨ ਕਾਰਡਾਂ ‘ਚ ਦਰਜ ਗਲਤ ਵੇਰਵਿਆਂ ਨੂੰ ਆਨਲਾਈਨ ਠੀਕ ਕਰਨ ਦੀ ਪ੍ਰਕਿਰਿਆ ਕੀਤੀ ਸ਼ੁਰੂ

ਬਠਿੰਡਾ: ਪੰਜਾਬ ਸਰਕਾਰ ਨੇ ਰਾਸ਼ਨ ਕਾਰਡਾਂ ਵਿਚ ਦਰਜ ਗਲਤ ਵੇਰਵਿਆਂ ਨੂੰ ਆਨਲਾਈਨ ਠੀਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹੁਣ ਬਿਨੈਕਾਰ ਆਪਣੇ ਰਾਸ਼ਨ ਕਾਰਡ ਨਾਲ ਸਬੰਧਤ ਜਾਣਕਾਰੀ ਖੁਦ ਆਨਲਾਈਨ ਅਪਡੇਟ ਕਰ ਸਕਣਗੇ। ਡੀ.ਸੀ. ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਪੁਰਾਣੇ ਰਾਸ਼ਨ ਕਾਰਡਾਂ ਵਿੱਚ ਮੈਂਬਰ ਜੋੜਨ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਇਸ ਦੌਰਾਨ ਕੁਝ ਲੋਕਾਂ ਨੇ ਫਾਰਮ ਭਰਨ ਸਮੇਂ ਆਪਣਾ ਪੂਰਾ ਪਤਾ, ਵਾਰਡ ਆਦਿ ਸਹੀ ਦਰਜ ਨਹੀਂ ਕੀਤਾ। ਹੁਣ ਉਸੇ ਪੋਰਟਲ ‘ਤੇ ਪਤੇ ਜਾਂ ਹੋਰ ਵੇਰਵਿਆਂ ਵਿੱਚ ਸੁਧਾਰ ਕਰਨ ਦਾ ਵਿਕਲਪ ਉਪਲਬਧ ਕਰਾਇਆ ਗਿਆ ਹੈ, ਤਾਂ ਜੋ ਨਵਾਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕੇ।

ਡੀ.ਸੀ. ਨੇ ਦੱਸਿਆ ਕਿ ਕਈ ਸ਼ਹਿਰੀ ਖੇਤਰਾਂ ਦੇ ਬਿਨੈਕਾਰਾਂ ਨੇ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰਦੇ ਸਮੇਂ ਘਰ ਦਾ ਨੰਬਰ, ਮੁਹੱਲਾ ਅਤੇ ਵਾਰਡ ਨੰਬਰ ਸਹੀ ਦਰਜ ਨਹੀਂ ਕੀਤਾ ਹੈ। ਇਸ ਕਾਰਨ ਬਿਨੈਕਾਰਾਂ ਦੇ ਘਰਾਂ ਦਾ ਪਤਾ ਲਗਾਉਣ ਵਿੱਚ ਦਿੱਕਤ ਆ ਰਹੀ ਹੈ ਅਤੇ ਵੈਰੀਫਿਕੇਸ਼ਨ ਅਫਸਰਾਂ ਨੂੰ ਰਾਸ਼ਨ ਕਾਰਡਾਂ ਲਈ ਆਈਆਂ ਦਰਖਾਸਤਾਂ ਦੀ ਜਾਂਚ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀ.ਸੀ. ਨੇ ਸ਼ਹਿਰੀ ਖੇਤਰਾਂ ਦੇ ਉਨ੍ਹਾਂ ਬਿਨੈਕਾਰਾਂ ਨੂੰ ਅਪੀਲ ਕੀਤੀ ਹੈ, ਜਿਨ੍ਹਾਂ ਨੇ ਰਾਸ਼ਨ ਕਾਰਡ ਬਣਾਉਣ ਲਈ ਜਾਂ ਮੌਜੂਦਾ ਰਾਸ਼ਨ ਕਾਰਡ ਵਿੱਚ ਮੈਂਬਰ ਜੋੜਨ ਲਈ ਆਨਲਾਈਨ ਅਪਲਾਈ ਕੀਤਾ ਸੀ ਅਤੇ ਜਿਨ੍ਹਾਂ ਦੀ ਹਾਲੇ ਤਸਦੀਕ ਨਹੀਂ ਹੋਈ ਹੈ, ਉਹ ਰਾਸ਼ਨ ਕਾਰਡ ਐਡਰੈੱਸ ਅੱਪਡੇਟ ਪੋਰਟਲ ‘ਤੇ ਜਾ ਕੇ ਆਪਣਾ ਪੂਰਾ ਪਤਾ ਅੱਪਡੇਟ ਕਰਨ। ਇਸ ਨਾਲ ਵੈਰੀਫਿਕੇਸ਼ਨ ਅਫਸਰਾਂ ਲਈ ਬਿਨੈਕਾਰਾਂ ਤੱਕ ਪਹੁੰਚਣਾ ਅਤੇ ਵੈਰੀਫਿਕੇਸ਼ਨ ਕਰਨਾ ਆਸਾਨ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਬਿਨੈਕਾਰਾਂ ਨੂੰ ਪੋਰਟਲ ‘ਤੇ ਰੀ-ਐਡਿਟ ਐਡਰੈੱਸ ਦਾ ਵਿਕਲਪ ਚੁਣ ਕੇ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਮੋਬਾਈਲ ‘ਤੇ ਓ.ਟੀ.ਪੀ. ਪ੍ਰਾਪਤ ਹੋਵੇਗਾ। ਓ.ਟੀ.ਪੀ. ਤਸਦੀਕ ਤੋਂ ਬਾਅਦ, ਪਤੇ ਨੂੰ ਠੀਕ ਕਰਨ ਦਾ ਵਿਕਲਪ ਹੋਵੇਗਾ, ਜਿੱਥੇ ਬਿਨੈਕਾਰ ਆਪਣਾ ਪਤਾ ਅਤੇ ਹੋਰ ਜ਼ਰੂਰੀ ਵੇਰਵਿਆਂ ਨੂੰ ਅਪਡੇਟ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਕਿਰਿਆ ਨੂੰ ਜਲਦੀ ਮੁਕੰਮਲ ਕਰਨ, ਤਾਂ ਜੋ ਅਰਜ਼ੀਆਂ ਦੀ ਵੈਰੀਫਿਕੇਸ਼ਨ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਯੋਗ ਵਿਅਕਤੀਆਂ ਦੇ ਨਵੇਂ ਰਾਸ਼ਨ ਕਾਰਡ ਜਲਦੀ ਬਣਾਏ ਜਾ ਸਕਣ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments