HomeCanadaਸ੍ਰੀ ਸੁੱਖੀ ਬਾਠ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ 'ਨਵੀਆਂ ਕਲਮਾਂ ਨਵੀਂ ਉਡਾਣ'...

ਸ੍ਰੀ ਸੁੱਖੀ ਬਾਠ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਛੂਹ ਰਿਹਾ ਨਵੀਂ ਉਚਾਈਆਂ

ਕੈਨੇਡਾ : ਸ੍ਰੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਜੋ ਕਿ ਸਮਾਜ ਸੇਵਾ ਦੇ ਵੱਡੇ ਕਾਰਜ ਕਰ ਰਹੇ ਹਨ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਸਤੰਬਰ 2023 ਵਿੱਚ ਪਟਿਆਲਾ ਜ਼ਿਲ੍ਹੇ ਤੋਂ ਸ਼ੁਰੂ ਹੋਇਆ। ਇਸ ਪ੍ਰੋਜੈਕਟ ਦਾ ਸਾਰਾ ਖਰਚਾ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਕੀਤਾ ਜਾ ਰਿਹਾ ਹੈ।

ਜਿਸ ਵਿੱਚ 10 ਤੋਂ 18 ਸਾਲ ਤੱਕ ਦੇ ਵਿਦਿਆਰਥੀਆਂ ਦੀਆਂ ਖੁਦ ਲਿਖੀਆਂ ਰਚਨਾਵਾਂ ਨੂੰ ਇਕੱਤਰ ਕਰਕੇ ਕਿਤਾਬ ਸੰਪਾਦਿਤ ਕੀਤੀ ਗਈ ਜਿਸ ਦਾ ਨਾਮ ‘ਨਵੀਆਂ ਕਲਮਾਂ ਨਵੀਂ ਉਡਾਣ ਰੱਖਿਆ’ ਗਿਆ। ਕਾਫਲਾ ਦਿਨੋ ਦਿਨ ਵਧਦਾ ਗਿਆ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਸਾਹਿਤ ਨੂੰ ਪਿਆਰ ਕਰਨ ਵਾਲੇ ਅਧਿਆਪਕ, ਲਇਬ੍ਰੇਰੀਅਨ ਅਤੇ ਸਾਹਿਤ ਪ੍ਰੇਮੀ ਇਸ ਪ੍ਰੋਜੈਕਟ ਨਾਲ ਜੁੜੇ ਬੱਚਿਆਂ ਤੋਂ ਰਚਨਾਵਾਂ ਇਕੱਤਰ ਕਰ ਪੰਜਾਬ ਦੇ ਹਰ ਇੱਕ ਜਿਲ੍ਹੇ ਵਿੱਚ ਕਿਤਾਬਾਂ ਛਾਪ ਕੇ ਲੋਕ ਅਰਪਣ ਕੀਤੀਆਂ ਗਈਆਂ। ਕਿਤਾਬ ਲੋਕ ਅਰਪਣ ਸਮਾਗਮ ਵਿੱਚ ਕਿਤਾਬ ਵਿੱਚ ਛਪੇ ਉਸ ਜਿਲ੍ਹੇ ਨਾਲ ਸੰਬੰਧਿਤ ਬਾਲ ਲੇਖਕਾਂ ਨੂੰ ਬੁਲਾ ਕੇ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਨਾਲ ਹੀ ਉਨਾਂ ਵਿਦਿਆਰਥੀਆਂ ਦੇ ਗਾਈਡ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਜਾਂਦਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਸਾਰੇ ਸਮਾਗਮਾਂ ਵਿੱਚ ਖੁਦ ਸੁੱਖੀ ਬਾਠ ਜੀ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਸ਼ਿਰਕਤ ਕਰਦੇ ਹਨ।

ਜੇਕਰ ਗੱਲ ਪੰਜਾਬ ਤੋਂ ਬਾਹਰ ਦੀ ਕਰੀਏ ਤਾਂ ਇਸ ਪ੍ਰੋਜੈਕਟ ਤਹਿਤ ਸ੍ਰੀ ਗੰਗਾ ਨਗਰ ਰਾਜਸਥਾਨ ਵਿੱਚ ਵੀ ਦੋ ਕਿਤਾਬਾਂ ਪੰਜਾਬੀ ਬਾਲ ਲੇਖਕਾਂ ਦੀਆਂ ਛਾਪ ਚੁੱਕੇ ਹਾਂ। ਇੱਕ ਕਿਤਾਬ ਹਨੂੰਮਾਨਗੜ੍ਹ ਰਾਜਸਥਾਨ ਵਿੱਚ ਛਾਪ ਚੁੱਕੇ ਹਾਂ। ਇੱਕ ਕਿਤਾਬ ਮਹਾਰਾਸ਼ਟਰ ਮੁੰਬਈ ਵਿੱਚ ਛਾਪ ਕੇ ਲੋਕ ਅਰਪਣ ਕਰ ਚੁੱਕੇ ਹਾਂ। ਹਿਮਾਚਲ ਅਤੇ ਦਿੱਲੀ ਦੀ ਕਿਤਾਬ ਛਪਾਈ ਅਧੀਨ ਹੈ ਅਤੇ ਰਾਜਸਥਾਨ ਵਿੱਚ ਵੀ ਇਹ ਪ੍ਰੋਜੈਕਟ ਬਾਖੂਬੀ ਚੱਲ ਰਿਹਾ ਹੈ। ਭਾਰਤ ਤੋਂ ਬਾਹਰ ਇਹ ਪ੍ਰੋਜੈਕਟ ਪਾਕਿਸਤਾਨ ਦੇ 17 ਜ਼ਿਲ੍ਹਿਆਂ ਵਿੱਚ ਚੱਲ ਰਿਹਾ ਹੈ ਅਤੇ ਪੰਜ ਜ਼ਿਲ੍ਹਿਆਂ ਵਿੱਚ ਸ਼ਾਹਮੁਖੀ ਵਿੱਚ ਕਿਤਾਬਾਂ ਛਾਪ ਚੁੱਕੇ ਹਾਂ, ਪਾਕਿਸਤਾਨ ਤੋਂ ਇਲਾਵਾ ਇੰਗਲੈਂਡ ਵਿੱਚ ਪੰਜਾਬੀ ਬੱਚਿਆਂ ਦੀ ਕਿਤਾਬ ਛਾਪੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments