Homeਹਰਿਆਣਾਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ

ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ

ਹਰਿਆਣਾ : ਹਰਿਆਣਾ ‘ਚ ਮਾਨਸੂਨ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ। ਅੱਜ ਵੀ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਤੇਜ਼ ਹਵਾਵਾਂ ਅਤੇ ਬਿਜਲੀ ਚਮਕਣ ਦੀ ਵੀ ਸੰਭਾਵਨਾ ਹੈ। ਪਿਛਲੇ ਮੰਗਲਵਾਰ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਸੀ।

ਮੌਸਮ ਵਿਭਾਗ ਨੇ ਸੋਨੀਪਤ, ਚਰਖੀ ਦਾਦਰੀ, ਮਹਿੰਦਰਗੜ੍ਹ, ਕੁਰੂਕਸ਼ੇਤਰ, ਕਰਨਾਲ, ਝੱਜਰ, ਰੇਵਾੜੀ ਪੰਚਕੂਲਾ, ਅੰਬਾਲਾ, ਯਮੁਨਾਨਗਰ, ਪਾਣੀਪਤ, ਗੁਰੂਗ੍ਰਾਮ ਅਤੇ ਯਮੁਨਾਨਗਰ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਲੋਕਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਦੱਸ ਦੇਈਏ ਕਿ ਬੀਤੇ ਦਿਨ ਗੁਰੂਗ੍ਰਾਮ, ਫਰੀਦਾਬਾਦ, ਰੇਵਾੜੀ, ਫਤਿਹਾਬਾਦ, ਸੋਨੀਪਤ, ਯਮੁਨਾਨਗਰ, ਭਿਵਾਨੀ ਅਤੇ ਮਹਿੰਦਰਗੜ੍ਹ ਸਮੇਤ ਕਈ ਜ਼ਿ ਲ੍ਹਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਗੁਰੂਗ੍ਰਾਮ ‘ਚ ਸੈਕਟਰ-10 ਤੋਂ ਲੈ ਕੇ ਹੀਰੋ ਹੌਂਡਾ ਚੌਕ ਤੱਕ ਕਰੀਬ ਤਿੰਨ ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਰਿਹਾ, ਜਦਕਿ ਦਿੱਲੀ ਤੋਂ ਗੁਰੂਗ੍ਰਾਮ ਆਉਣ ਵਾਲੇ ਵਾਹਨ ਵੀ ਪੰਜ ਤੋਂ ਛੇ ਕਿਲੋਮੀਟਰ ਲੰਬੇ ਜਾਮ ‘ਚ ਫਸ ਗਏ।

ਨੈਸ਼ਨਲ ਹਾਈਵੇ-48 ‘ਤੇ ਜਾਮ ਏਅਰਪੋਰਟ ਟਨਲ ਤੱਕ ਪਹੁੰਚ ਗਿਆ। ਫਰੀਦਾਬਾਦ ‘ਚ ਭਾਰੀ ਪਾਣੀ ਭਰਨ ਕਾਰਨ ਪੁਰਾਣਾ ਫਰੀਦਾਬਾਦ ਅੰਡਰਪਾਸ ਅਤੇ NHPC ਅੰਡਰਪਾਸ ਬੰਦ ਕਰ ਦਿੱਤਾ ਗਿਆ। ਹਾਈਵੇਅ ਅਤੇ ਬੱਲਭਗੜ੍ਹ ਅਨਾਜ ਮੰਡੀ ਵਿੱਚ ਵੀ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments