Sports News : ਭਾਰਤ ਅਤੇ ਸਾਊਥ ਅਫਰੀਕਾ ਦੇ ਵਿਚਾਲੇ ਰੋਮਾਂਚਕ ਕ੍ਰਿਕਟ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਦੱਖਣੀ ਅਫਰੀਕਾ ਦੀ ਟੀਮ ਭਾਰਤ ਦੌਰੇ ‘ਤੇ ਆ ਚੁੱਕੀ ਹੈ ਅਤੇ ਹੁਣ ਦੋਹਾਂ ਟੀਮਾਂ ਵਿਚਕਾਰ 2 ਟੈਸਟ, 3 ਵਨਡੇ ਅਤੇ 5 ਟੀ-20 ਮੈਚ ਖੇਡੇ ਜਾਣਗੇ।
ਇਹ ਦੌਰੇ ਦੀ ਸ਼ੁਰੂਆਤ 14 ਨਵੰਬਰ ਤੋਂ ਪਹਿਲਾ ਟੈਸਟ ਮੈਚ ਦੇ ਨਾਲ ਸ਼ੁਰੂ ਹੋਵੇਗਾ, ਜਿਸ ਦਾ ਆਖਰੀ ਮੈਚ 19 ਦਸੰਬਰ ਨੂੰ ਹੋਵੇਗਾ। ਭਾਰਤ ਦੀ ਟੈਸਟ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ ਦੇ ਹੱਥਾਂ ਵਿੱਚ ਹੋਵੇਗੀ, ਜਦੋਂ ਕਿ ਰਿਸ਼ਭ ਪੰਤ ਲੰਬੇ ਸਮੇਂ ਤੋਂ ਗੈਰਹਾਜ਼ਰੀ ਤੋਂ ਬਾਅਦ ਵਾਪਸੀ ਕਰਨਗੇ।
ਭਾਰਤ ਬਨਾਮ ਸਾਊਥ ਅਫਰੀਕਾ ਟੈਸਟ ਸੀਰੀਜ਼ ਸ਼ਡਿਊਲ
ਪਹਿਲਾ ਟੈਸਟ: 14 ਨਵੰਬਰ ਤੋਂ 18 ਨਵੰਬਰ, ਈਡਨ ਗਾਰਡਨ, ਕੋਲਕਾਤਾ, ਸਵੇਰੇ 9:30 ਵਜੇ ਸ਼ੁਰੂ
ਦੂਜਾ ਟੈਸਟ: 22 ਨਵੰਬਰ ਤੋਂ 26 ਨਵੰਬਰ, ਬਾਰਸਾਪਾਰਾ ਸਟੇਡੀਅਮ, ਗੁਹਾਟੀ, ਸਵੇਰੇ 9:30 ਵਜੇ ਸ਼ੁਰੂ
ਵਨਡੇ ਸੀਰੀਜ਼ ਸ਼ਡਿਊਲ
ਪਹਿਲਾ ਵਨਡੇ: ਰਾਂਚੀ, 30 ਨਵੰਬਰ, ਦੁਪਹਿਰ 1:30 ਵਜੇ ਸ਼ੁਰੂ
ਦੂਜਾ ਵਨਡੇ: ਰਾਏਪੁਰ, 3 ਦਸੰਬਰ, ਦੁਪਹਿਰ 1:30 ਵਜੇ ਸ਼ੁਰੂ
ਤੀਜਾ ਵਨਡੇ: ਵਿਸ਼ਾਖਾਪਟਨਮ, 6 ਦਸੰਬਰ, ਦੁਪਹਿਰ 1:30 ਵਜੇ ਸ਼ੁਰੂ
ਟੀ20 ਸੀਰੀਜ਼ ਸ਼ਡਿਊਲ
ਪਹਿਲਾ ਟੀ20 – 9 ਦਸੰਬਰ, ਕਟਕ
ਦੂਜਾ ਟੀ20 – 11 ਦਸੰਬਰ, ਨਵਾਂ ਚੰਡੀਗੜ੍ਹ
ਤੀਜਾ ਟੀ20 – 14 ਦਸੰਬਰ, ਧਰਮਸ਼ਾਲਾ
ਚੌਥਾ ਟੀ20 – 17 ਦਸੰਬਰ, ਲਖਨਊ
ਪੰਜਵਾਂ ਟੀ20 – 19 ਦਸੰਬਰ, ਅਹਿਮਦਾਬਾਦ, ਸਾਰੇ ਮੈਚ ਸ਼ਾਮ 7 ਵਜੇ ਤੋਂ ਸ਼ੁਰੂ ਹੋਣਗੇ।











