Homeਪੰਜਾਬਜਲੰਧਰ ਦੇ ਮੇਅਰ ਵਿਨੀਤ ਧੀਰ ਦੇ ਮਾਤਾ ਸ੍ਰੀਮਤੀ ਆਸ਼ਾ ਧੀਰ ਦਾ ਅੱਜ...

ਜਲੰਧਰ ਦੇ ਮੇਅਰ ਵਿਨੀਤ ਧੀਰ ਦੇ ਮਾਤਾ ਸ੍ਰੀਮਤੀ ਆਸ਼ਾ ਧੀਰ ਦਾ ਅੱਜ ਹੋਵੇਗਾ ਅੰਤਿਮ ਸਸਕਾਰ

ਜਲੰਧਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੇ ਮਾਤਾ ਸ੍ਰੀਮਤੀ ਆਸ਼ਾ ਧੀਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਸ਼ੁਭਚਿੰਤਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼੍ਰੀਮਤੀ ਆਸ਼ਾ ਧੀਰ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।

ਜ਼ਿਕਰਯੋਗ ਹੈ ਕਿ ਮੇਅਰ ਵਿਨੀਤ ਧੀਰ ਦੇ ਪਿਤਾ ਦਾ ਵੀ ਕੁਝ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ। ਹਾਲੇ ਪਰਿਵਾਰ ਇਸ ਗਮ ਤੋਂ ਪੂਰੀ ਤਰ੍ਹਾਂ ਉਭਰਿਆ ਵੀ ਨਹੀਂ ਸੀ ਕਿ ਹੁਣ ਮਾਂ ਆਸ਼ਾ ਧੀਰ ਦੇ ਦੇਹਾਂਤ ਨਾਲ ਇੱਕ ਹੋਰ ਡੂੰਘਾ ਝਟਕਾ ਲੱਗਾ ਹੈ।

ਸੰਵੇਦਨਾ ਕੀਤੀ ਪ੍ਰਗਟ
ਸ਼੍ਰੀਮਤੀ ਆਸ਼ਾ ਧੀਰ ਜੀ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਕਈ ਪਤਵੰਤਿਆਂ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਿਆਂ ਮੇਅਰ ਵਨੀਤ ਧੀਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਔਖੀ ਘੜੀ ਵਿੱਚ ਧੀਰਜ ਰੱਖਣ ਲਈ ਕਿਹਾ।

ਅੱਜ ਹੀ ਹੋਵੇਗਾ ਸਸਕਾਰ
ਪਰਿਵਾਰ ਨੇ ਦੱਸਿਆ ਕਿ ਅੱਜ ਅੰਤਿਮ ਸਸਕਾਰ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਸ਼੍ਰੀਮਤੀ ਆਸ਼ਾ ਧੀਰ ਜੀ ਦਾ ਅੰਤਿਮ ਸਸਕਾਰ ਅੱਜ ਸ਼ਾਮ 5 ਵਜੇ ਹਰਨਾਮਦਾਸ ਪੁਰਾ ਵਿਖੇ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments