Sports News : ਭਾਰਤੀ ਟੀਮ ਦੱਖਣੀ ਅਫਰੀਕਾ ਤੋਂ ਘਰੇਲੂ ਟੈਸਟ ਸੀਰੀਜ਼ ਵਿੱਚ ਵ੍ਹਾਈਟਵਾਸ਼ ਝੱਲਣ ਤੋਂ ਬਾਅਦ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਜਾ ਰਹੀ ਹੈ। ਇਸ ਸੀਰੀਜ਼ ਦੀ ਸ਼ੁਰੂਆਤ ਰਾਂਚੀ ਤੋਂ ਹੋਵੇਗੀ, ਜਿੱਥੇ ਐਤਵਾਰ 30 ਨਵੰਬਰ ਨੂੰ ਪਹਿਲਾ ਵਨਡੇ ਖੇਡਿਆ ਜਾਵੇਗਾ। ਸ਼ੁਭਮਨ ਗਿੱਲ ਦੀ ਇੰਜਰੀ ਕਰਕੇ ਕੇ.ਐਲ. ਰਾਹੁਲ ਟੀਮ ਦੀ ਕਪਤਾਨੀ ਕਰੇਗਾ। ਟੀਮ ਨੂੰ ਗਿੱਲ ਦੇ ਨਾਲ ਸ਼੍ਰੇਅਸ ਅਈਅਰ ਦੀ ਵੀ ਘਾਟ ਮਹਿਸੂਸ ਹੋ ਸਕਦੀ ਹੈ। ਅਜਿਹੇ ਵਿੱਚ ਸੀਨੀਅਰ ਖਿਡਾਰੀ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਹੋਵੇਗੀ।
ਭਾਰਤ ਪਿਛਲੀ ਸੀਰੀਜ਼ ਆਸਟ੍ਰੇਲੀਆ ਤੋਂ 2-1 ਨਾਲ ਹਾਰਿਆ ਸੀ, ਉੱਥੇ ਹੀ, ਪ੍ਰੋਟੀਆਜ਼ ਵੀ ਆਪਣੀ ਪਿਛਲੀ ਵਨਡੇ ਸੀਰੀਜ਼ 2-1 ਨਾਲ ਹਾਰੇ ਸਨ। ਅਜਿਹੇ ਵਿੱਚ ਦੋਨਾਂ ਟੀਮਾਂ ਦੇ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਆਓ ਇਸ ਮੁਕਾਬਲੇ ਤੋਂ ਪਹਿਲਾਂ ਤੁਹਾਨੂੰ ਰਾਂਚੀ ਦੇ ਮੌਸਮ ਦੇ ਨਾਲ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ ਦੀ ਪਿੱਚ ਦਾ ਹਾਲ ਦੱਸਦੇ ਹਾਂ।
ਰਾਂਚੀ ਦੇ ਮੌਸਮ ਦੀ ਭਵਿੱਖਬਾਣੀ
ਰਾਂਚੀ ਵਿੱਚ ਵੀ ਉੱਤਰੀ ਭਾਰਤ ਵਾਂਗ ਸਰਦੀ ਵੱਧ ਰਹੀ ਹੈ। ਮੈਚ ਵਾਲੇ ਦਿਨ ਐਤਵਾਰ ਨੂੰ ਰਾਂਚੀ ਵਿੱਚ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਤੱਕ ਜਾਣ ਦਾ ਅਨੁਮਾਨ ਹੈ। ਦਿਨ ਭਰ ਅਸਮਾਨ ਵਿੱਚ ਬੱਦਲਾਂ ਦੀ ਆਵਾਜਾਈ ਰਹੇਗੀ ਅਤੇ ਕਰੀਬ 9 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਰਾਹਤ ਦੀ ਗੱਲ ਇਹ ਹੈ ਕਿ ਮੀਂਹ ਦਾ ਕੋਈ ਖ਼ਤਰਾ ਨਹੀਂ ਹੈ। ਐਵੇਂ ‘ਚ ਕ੍ਰਿਕਟ ਫੈਨ ਬਿਨਾਂ ਰੁਕਾਵਟ ਮੈਚ ਦਾ ਲੁਤਫ਼ ਉਠਾ ਸਕਣਗੇ।
ਰਾਂਚੀ ਦੀ ਪਿੱਚ ਰਿਪੋਰਟ
ਰਾਂਚੀ ਦੀ ਪਿੱਚ ਦੀ ਗੱਲ ਕਰੀਏ ਤਾਂ ਇੱਥੇ ਵੱਡੇ ਸਕੋਰ ਵਾਲੇ ਮੈਚ ਦੀ ਉਮੀਦ ਨਹੀਂ ਹੈ, ਕਿਉਂਕਿ ਅਕਸਰ ਇੱਥੇ ਪਿੱਚਾਂ ਹੌਲੀ ਪੇਸ ਅਤੇ ਗ੍ਰਿਪ ਦਿੰਦੀਆਂ ਹਨ। ਇਸ ਮੈਦਾਨ ‘ਤੇ ਪਹਿਲੀ ਪਾਰੀ ਦਾ ਔਸਤ ਸਕੋਰ ਸਿਰਫ਼ 235 ਦੌੜਾਂ ਹੈ। ਹਾਲਾਂਕਿ ਇਸ ਤੋਂ ਥੋੜ੍ਹਾ ਜਿਹਾ ਜ਼ਿਆਦਾ ਸਕੋਰ ਹੋਣ ਦੀ ਉਮੀਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਵੱਡੇ ਟੋਟਲ ਦੀ ਉਮੀਦ ਘੱਟ ਹੀ ਹੈ। ਇੱਥੇ ਚੇਜ਼ ਕਰਨ ਵਾਲੀਆਂ ਟੀਮਾਂ ਨੂੰ ਜ਼ਿਆਦਾ ਸਫਲਤਾ ਮਿਲੀ ਹੈ। ਹੁਣ ਤੱਕ ਇੱਥੇ 9 ਵਨਡੇ ਇੰਟਰਨੈਸ਼ਨਲ ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਪੰਜ ਰਨਾਂ ਦਾ ਪਿੱਛਾ ਕਰਦੇ ਹੋਏ ਜਿੱਤੇ ਗਏ ਹਨ।
ਭਾਰਤੀ ਵਨਡੇ ਟੀਮ
ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਰੁਤੁਰਾਜ ਗਾਇਕਵਾੜ, ਯਸ਼ਸਵੀ ਜੈਸਵਾਲ, ਧਰੁਵ ਜੁਰੇਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈੱਡੀ, ਤਿਲਕ ਵਰਮਾ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਪ੍ਰਸਿਧ ਕ੍ਰਿਸ਼ਨਾ।
ਸਾਉਥ ਅਫਰੀਕਾ ਦੀ ਵਨਡੇ ਟੀਮ
ਟੈਂਬਾ ਬਾਵੁਮਾ (ਕਪਤਾਨ), ਮੈਥਿਊ ਬ੍ਰੀਟਜ਼ਕੇ, ਡੇਵਾਲਡ ਬ੍ਰੇਵਿਸ, ਕੁਇੰਟਨ ਡੀ ਕਾਕ, ਟੋਨੀ ਡੀ ਜ਼ੋਰਜ਼ੀ, ਰੂਬਿਨ ਹਰਮਨ, ਏਡਨ ਮਾਰਕਰਮ, ਰਿਆਨ ਰਿਕੇਲਟਨ, ਕੋਰਬਿਨ ਬੋਸ਼, ਮਾਰਕੋ ਜੈਨਸਨ, ਪ੍ਰੇਨੇਲਨ ਸੁਬਰਾਇਨ, ਓਟਨੀਲ ਬਾਰਟਮੈਨ, ਨੰਦਰੇ ਬਰਗਰ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ।
