Homeਮਨੋਰੰਜਨਫਿਲਮ "ਦ ਵਨ-ਫੋਰਸ ਆਫ਼ ਦ ਫੋਰੈਸਟ" ਇਸ ਦਿਨ ਥੀਏਟਰ ’ਚ ਹੋਵੇਗੀ ਰਿਲੀਜ਼

ਫਿਲਮ “ਦ ਵਨ-ਫੋਰਸ ਆਫ਼ ਦ ਫੋਰੈਸਟ” ਇਸ ਦਿਨ ਥੀਏਟਰ ’ਚ ਹੋਵੇਗੀ ਰਿਲੀਜ਼

ਮੁੰਬਈ : ਅਦਾਕਾਰ ਸਿਧਾਰਥ ਮਲਹੋਤਰਾ ਅਤੇ ਤਮੰਨਾ ਭਾਟੀਆ ਸਟਾਰਰ ਫਿਲਮ ” ਦ ਵਨ – ਫੋਰਸ ਆਫ਼ ਦ ਫੋਰੈਸਟ” ਦੇ ਨਿਰਮਾਤਾਵਾਂ ਨੇ ਦਰਸ਼ਕਾਂ ਦੀ ਉਡੀਕ ਨੂੰ ਖਤਮ ਕਰਦੇ ਹੋਏ ਇਸਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਫਿਲਮ ਦਾ ਇੱਕ ਨਵਾਂ ਅਤੇ ਮਨਮੋਹਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ, ਜੋ ਇਸ ਸਿਨੇਮੈਟਿਕ ਦੁਨੀਆ ਦੀ ਇੱਕ ਵਿਲੱਖਣ ਝਲਕ ਪੇਸ਼ ਕਰਦਾ ਹੈ। ਹੁਣ ਇਹ ਫਿਲਮ 25 ਸਤੰਬਰ, 2026 ਨੂੰ ਵੱਡੇ ਪਰਦੇ ‘ਤੇ ਦਸਤਕ ਦੇਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਪਹਿਲਾਂ ਇਹ ਫਿਲਮ ਅਗਸਤ ਵਿੱਚ ਰਿਲੀਜ਼ ਹੋਣ ਵਾਲੀ ਸੀ। ਪੋਸਟਰ ਦੇ ਰਿਲੀਜ਼ ਹੁੰਦੇ ਹੀ ਸ਼ੋਸ਼ਲ ਮੀਡੀਆਂ ਤੇ ਇਸ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਚਰਚਾ ਹੈ।

ਰਹੱਸਮਈ ਪੋਸਟਰ ਵਿੱਚ ਦੇਖੀ ਅਨੋਖੀ ਦੁਨਿਆ

ਫਿਲਮ ਦਾ ਨਵਾਂ ਪੋਸਟਰ ਕਾਫ਼ੀ ਵਿਲੱਖਣ ਅਤੇ ਸਸਪੈਂਸ ਨਾਲ ਭਰਪੂਰ ਹੈ। ਟੌਪ ਐਂਗਲ ਤੋਂ ਲਏ ਗਏ ਇਸ ਪੋਸਟਰ ਵਿੱਚ ਇੱਕ ਸ਼ਕਤੀਸ਼ਾਲੀ ਯੋਧੇ ਵਰਗੇ ਕਿਰਦਾਰ ਨੂੰ ਇੱਕ ਬਲਦ ਅਤੇ ਇੱਕ ਬਾਘ ਵਿਚਕਾਰ ਖੜ੍ਹਾ ਦਿਖਾਇਆ ਗਿਆ ਹੈ। ਇਹ ਵਿਜ਼ੂਅਲ ਜਿੰਨਾ ਦਮਦਾਰ ਹੈ, ਓਨਾ ਹੀ ਰਹੱਸਮਈ ਵੀ ਹੈ, ਜੋ ਫਿਲਮ ਦੇ ਕਥਾਨਕ ਨੂੰ ਲੈ ਕੇ ਉਤਸੁਕਤਾ ਪੈਦਾ ਕਰਦਾ ਹੈ। ਰਿਲੀਜ਼ ਦੇ ਕੁਝ ਹੀ ਮਿੰਟਾਂ ਦੇ ਅੰਦਰ ਇਸ ਪੋਸਟਰ ਨੇ ਇੰਟਰਨੈੱਟ ‘ਤੇ ਲੋਕਾਂ ਦਾ ਧਿਆਨ ਖਿੱਚ ਲਿਆ ਅਤੇ ਪ੍ਰਸ਼ੰਸਕ ਇਸਦੇ ਸ਼ਾਨਦਾਰ ਡਿਜ਼ਾਈਨ ਅਤੇ ਵੇਰਵਿਆਂ ਦੀ ਪ੍ਰਸ਼ੰਸਾ ਕਰ ਰਹੇ ਹਨ।

ਭਾਰਤੀ ਲੋਕਧਾਰਾ ਅਤੇ ਕਲਪਨਾ ਦਾ ਇੱਕ ਵਿਲੱਖਣ ਮਿਸ਼ਰਣ

“ਦਿ ਵਨ” ਦੀ ਕਹਾਣੀ ਭਾਰਤੀ ਲੋਕ-ਕਥਾਵਾਂ ਅਤੇ ਪਰੰਪਰਾਗਤ ਕਹਾਣੀਆਂ ਤੋਂ ਪ੍ਰੇਰਿਤ ਹੈ, ਜੋ ਦਰਸ਼ਕਾਂ ਨੂੰ ਕਲਪਨਾ, ਤੀਬਰ ਐਕਸ਼ਨ, ਕਾਮੇਡੀ ਅਤੇ ਸਾਹਸ ਦਾ ਇੱਕ ਵਿਲੱਖਣ ਮਿਸ਼ਰਣ ਪੇਸ਼ ਕਰਦੀ ਹੈ। ਸ਼ਾਨਦਾਰ ਵਿਜ਼ੂਅਲ ਅਤੇ ਅਤਿ-ਆਧੁਨਿਕ ਤਕਨਾਲੋਜੀ ਰਾਹੀਂ, ਨਿਰਮਾਤਾ ਵੱਡੇ ਪਰਦੇ ‘ਤੇ ਇੱਕ ਜਾਦੂਈ ਦੁਨੀਆ ਬਣਾ ਰਹੇ ਹਨ ਜਿਸ ਨਾਲ ਹਰ ਉਮਰ ਅਤੇ ਪਿਛੋਕੜ ਵਾਲੇ ਦਰਸ਼ਕ ਜੁੜ ਸਕਦੇ ਹਨ।

ਵੇਟਰਨ ਮੇਕਰਸ ਅਤੇ ਇੱਕ ਸ਼ਾਨਦਾਰ ਸਟਾਰ ਕਾਸਟ ਦਾ ਸਹਿਯੋਗ

ਇਸ ਵੱਡੇ ਬਜਟ ਵਾਲੇ ਪ੍ਰਾਜੈਕਟ ਲਈ ਬਾਲਾਜੀ ਮੋਸ਼ਨ ਪਿਕਚਰਜ਼ ਅਤੇ ਟੀਵੀਐਫ ਮੋਸ਼ਨ ਪਿਕਚਰਜ਼ ਨੇ ਹੱਥ ਮਿਲਾਇਆ ਹੈ। ‘ਦਿ ਵਨ-ਫੋਰਸ ਆਫ ਦ ਫਾਰੈਸਟ’ ਨਾਂ ਦੀ ਇਸ ਫਿਲਮ ਵਿੱਚ ਸਿਧਾਰਥ ਮਲਹੋਤਰਾ ਅਤੇ ਤਮੰਨਾ ਭਾਟੀਆ ਦੀ ਫਰੈਸ਼ ਜੋੜੀ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਵੇਗੀ। ਫਿਲਮ ਦੀ ਕਹਾਣੀ ਅਰੁਣਾਭ ਕੁਮਾਰ ਨੇ ਲਿਖੀ ਹੈ, ਜਦੋਂ ਕਿ ਇਸ ਦਾ ਨਿਰਦੇਸ਼ਨ ਦੀਪਕ ਕੁਮਾਰ ਮਿਸ਼ਰਾ ਕਰ ਰਹੇ ਹਨ। ਉੱਥੇ ਵਿਜ਼ੂਅਲ ਨਿਰਦੇਸ਼ਨ ਅਤੇ ਸਿਨੇਮੈਟੋਗ੍ਰਾਫੀ ਦੀ ਕਮਾਨ ਮਨੂ ਆਨੰਦ ਸੰਭਾਲ ਰਹੇ ਹਨ। ਸ਼ੋਭਾ ਕਪੂਰ, ਏਕਤਾ ਆਰ ਕਪੂਰ, ਅਰੁਣਾਭ ਕੁਮਾਰ ਅਤੇ ਨੀਰਜ ਕੋਠਾਰੀ ਦੁਆਰਾ ਨਿਰਮਿਤ, ਇਹ ਫਿਲਮ 25 ਸਤੰਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments