ਜਲੰਧਰ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, ਅੱਜ 24 ਕੈਰੇਟ ਸੋਨੇ ਦੀ ਕੀਮਤ 1,55,750 ਰੁਪਏ ਦਰਜ ਕੀਤੀ ਗਈ। ਇਸ ਦੇ ਨਾਲ ਹੀ 22 ਕੈਰੇਟ ਸੋਨਾ ਵੀ ਸਸਤਾ ਹੋ ਗਿਆ ਹੈ ਅਤੇ ਇਸਦੀ ਅੱਜ ਕੀਮਤ 1,44,850 ਰੁਪਏ ਹੈ, ਜਦੋਂ ਕਿ ਬੀਤੇ ਦਿਨ ਇਹ 1,46,480 ਰੁਪਏ ਸੀ। ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਚਾਂਦੀ ਦੀ ਕੀਮਤ 2,53,400 ਰੁਪਏ ਹੈ, ਜੋ ਵੀਰਵਾਰ ਨੂੰ 2,58,700 ਰੁਪਏ ਸੀ।
MCX ‘ਤੇ ਸੋਨੇ ਦੀ ਕੀਮਤ
ਇਸ ਦੌਰਾਨ, MCX ‘ਤੇ ਸੋਨੇ ਦੀ ਕੀਮਤ ਥੋੜ੍ਹੀ ਜਿਹੀ ਵਧ ਕੇ 1,53,220 ਰੁਪਏ ਪ੍ਰਤੀ 10 ਗ੍ਰਾਮ ’ਤੇ ਹੈ। ਚਾਂਦੀ ਦੀਆਂ ਕੀਮਤਾਂ 1,737 ਰੁਪਏ ਵਧ ਕੇ 2,50,365 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਅਤੇ ਚਾਂਦੀ ਦਾ ਵਪਾਰ ਵੱਧ ਰਿਹਾ ਹੈ।











