ਨਵੀਂ ਦਿੱਲੀ : ਭਾਰਤੀ ਫੌਜੀ ਲੀਡਰਸ਼ਿਪ ‘ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਥਲ ਸੈਨਾ ਦੇ ਮੌਜੂਦਾ ਉਪ ਮੁਖੀ ਡਾ. ਲੈਫਟੀਨੈਂਟ ਜਨਰਲ ਧੀਰਜ ਸੇਠ ਨੂੰ ਦੇਸ਼ ਦਾ ਅਗਲਾ ਫੌਜ ਮੁਖੀ ਸੀ.ਓ.ਏ.ਐਸ. ਨਿਯੁਕਤ ਕੀਤਾ ਗਿਆ ਹੈ। ਉਹ 30 ਜੂਨ 2026 ਦੀ ਦੁਪਹਿਰ ਤੋਂ ਭਾਰਤੀ ਫੌਜ ਦੀ ਕਮਾਨ ਸੰਭਾਲਣਗੇ।
ਇਹ ਨਿਯੁਕਤੀ ਮੌਜੂਦਾ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਦੀ ਸੇਵਾਮੁਕਤੀ ਤੋਂ ਬਾਅਦ ਲਾਗੂ ਹੋਵੇਗੀ, ਜੋ ਉਸੇ ਦਿਨ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ। ਰੱਖਿਆ ਮੰਤਰਾਲੇ ਨੇ ਅਧਿਕਾਰਤ ਤੌਰ ‘ਤੇ ਇਸ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ।












