ਗੈਜੇਟ ਡੈਸਕ : ਕੇਂਦਰ ਸਰਕਾਰ ਨੇ ਵਟਸਐਪ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਸਰਕਾਰ ਨੇ ਡਿਜੀਟਲ ਅਰੇਸਟ ਸਕੈਮ ਵਿੱਚ ਇਸਤੇਮਾਲ ਹੋ ਰਹੇ ਵਟਸਐਪ ਡਿਵਾਈਸ ਆਈਡੀ ਨੂੰ ਬਲਾਕ ਕਰਨ ਦਾ ਆਦੇਸ਼ ਦਿੱਤਾ ਹੈ, ਤਾਕਿ ਡਿਜੀਟਲ ਅਰੇਸਟ ਸਕੈਮ ’ਤੇ ਲਗਾਮ ਲਗਾਈ ਜਾ ਸਕੇ। ਸਰਕਾਰ ਨੇ ਸਖ਼ਤੀ ਬਰਤਦੇ ਹੋਏ ਉਨ੍ਹਾਂ ਸਾਰੇ ਡਿਵਾਈਸ ਨੂੰ ਬਲਾਕ ਕਰਨ ਦਾ ਆਦੇਸ਼ ਦਿੱਤਾ ਹੈ, ਜਿਨ੍ਹਾਂ ’ਤੇ ਵਟਸਐਪ ਅਕਾਉਟ ਬਣਾਕੇ ਸਾਈਬਰ ਠਗ ਭੋਲੇ ਭਾਲੇ ਲੋਕਾਂ ਨੂੰ ਡਿਜੀਟਲ ਅਰੇਸਟ ਕਰਕੇ ਪੈਸੇ ਠੱਗਦੇ ਹਨ।
ਇੱਕ ਰਿਪੋਰਟ ਦੇ ਆਧਾਰ ‘ਤੇ ਸਰਕਾਰ ਨੇ ਫੈਸਲਾ ਕੀਤਾ
ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਈਬਰ ਵਿੰਗ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਦੀ ਰਿਪੋਰਟ ਦੇ ਆਧਾਰ ‘ਤੇ ਫੈਸਲਾ ਲਿਆ ਹੈ। ਰਿਪੋਰਟ ਅਨੁਸਾਰ, ਲੋਕਾਂ ਨੂੰ ਡਿਜੀਟਲ ਗ੍ਰਿਫ਼ਤਾਰੀ ਕਰਨ ਲਈ ਠੱਗ ਇੰਸਟੈਂਟ ਮੈਸੇਜਿੰਗ ਐਪ WhatsApp ‘ਤੇ ਅਕਾਊਂਟ ਬਣਾ ਕੇ ਵਟਸਐਪ ਫ਼ੋਨ ਅਤੇ ਵੀਡੀਓ ਕਾਲ ਕਰਦੇ ਹਨ। ਮੈਸੇਜ ਭੇਜ ਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ। ਹਰ ਨਵੇਂ ਸਕੈਮ ਦੇ ਲਈ ਉਹ ਨਵੀਂ ਆਈ.ਡੀ ਬਣਾ ਲੈਂਦੇ ਹਨ। ਇਸ ਲਈ ਉਸ ਫੋਨ ਨੂੰ ਹੀ ਬਲਾਕ ਕੀਤਾ ਜਾਵੇਗਾ, ਜਿਸ ਵਿੱਚ ਵਾਰ-ਵਾਰ WhatsApp ਆਈ.ਡੀ ਬਣਾਏ ਜਾ ਰਹੇ ਹਨ।
ਮੈਸੇਜਿੰਗ ਐਪਸ ਦੀ ਨਵਾਂ ਸੇਫਟੀ ਫੀਚਰ ਲੈਣ ਦੀ ਤਿਆਰ
ਦੱਸ ਦੇਈਏ ਕਿ WhatsApp ਵਰਗੇ ਕਈ ਮੈਸੇਜਿੰਗ ਐਪਸ Skype ਵਰਗੇ ਸੁਰੱਖਿਆ ਫੀਚਰ ਲਾਗੂ ਕਰ ਸਕਦੇ ਹਨ। IT ਨਿਯਮ 2021 ਦੇ ਤਹਿਤ, ਡਿਲੀਟ ਕੀਤੇ ਅਕਾਊਂਟ ਦਾ ਡਾਟਾ 180 ਦਿਨਾਂ ਤੱਕ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਹੈ। ਇਸ ਨਾਲ ਕਿਸੇ ਅਪਰਾਧਿਕ ਮਾਮਲੇ ਨੂੰ ਸੁਲਝਾਉਣ ਵਿੱਚ ਜਾਂਚ ਏਜੰਸੀਆਂ ਦੀ ਮਦਦ ਕੀਤੀ ਜਾ ਸਕਦੀ ਹੈ। ਖਤਰਨਾਕ APK ਅਤੇ ਫਰਜ਼ੀ ਐਪਸ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਲਾਕ ਕਰਨ ਦੀ ਤਿਆਰੀ ਵੀ ਹੈ। ਵਟਸਐਪ ਇੱਕ ਪ੍ਰਸਿੱਧ ਮੈਸੇਜਿੰਗ ਐਪ ਹੈ ਜੋ ਭਾਰਤ ਵਿੱਚ ਲੱਖਾਂ ਲੋਕਾਂ ਦੁਆਰਾ ਵਰਤਿਆ ਜਾਂਦਾ ਹੈ, ਪਰ ਹੁਣ ਇਸਦਾ ਧੋਖਾਧੜੀ ਲਈ ਵਰਤਿਆ ਜਾ ਰਿਹਾ ਹੈ।
ਡਿਵਾਈਸ ਆਈਡੀ ਕੀ ਹੁੰਦੀ ਹੈ ਅਤੇ ਕਿਵੇਂ ਕੰਮ ਕਰਦੀ?
ਗੈਜੇਟ ਜਾਂ ਸਮਾਰਟਫੋਨ ਦੀ ਪਛਾਣ ਦੇ ਲਈ ਜੋ ਯੂਨਿਕ ਨੰਬਰ ਹੁੰਦਾ ਹੈ, ਉਸੇ ਡਿਵਾਈਸ ਆਈਡੀ ਕਹਿੰਦੇ ਹਨ। ਇਹ ਨੰਬਰ ਭਾਰਤ ਵਿੱਚ ਆਧਾਰ ਨੰਬਰ ਦੀ ਤਰ੍ਹਾਂ ਦੀ 12 ਅੰਕਾਂ ਦਾ ਹੁੰਦਾ ਹੈ। ਡਿਵਾਈਸ ਆਈਡੀ ਕਈ ਕਿਸਮਾਂ ਦੀ ਹੋ ਸਕਦੀ ਹੈ, ਜਿਸ ਵਿੱਚ IMEI ਨੰਬਰ, MAC ਪਤਾ, ਡਿਵਾਈਸ ਸੀਰੀਅਲ ਨੰਬਰ ਅਤੇ ਇਸ਼ਤਿਹਾਰਬਾਜ਼ੀ ਨੰਬਰ ਮੈਸ਼ਨ ਹੁੰਦਾ ਹੈ। IMEI ਨੰਬਰ ਸਿਮ-ਸੰਚਾਲਿਤ ਫੋਨ ਦੀ ਪਛਾਣ ਦੇ ਲਈ ਹੁੰਦਾ ਹੈ। MAC ਐਡਰੈੱਸ ਦੀ ਵਰਤੋਂ ਕਿਸੇ ਵੀ Wi-Fi ਜਾਂ ਇੰਟਰਨੈੱਟ ਨੈੱਟਵਰਕ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ। ਡਿਵਾਈਸ ਸੀਰੀਜ਼ ਨੰਬਰ ਡਿਵਾਈਸ ਕੰਪਨੀ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਇਸ਼ਤਿਹਾਰਬਾਜ਼ੀ ਆਈਡੀ ਨੰਬਰ ਮੋਬਾਈਲ ਐਪਸ ਅਤੇ ਇਸ਼ਤਿਹਾਰਾਂ ਲਈ ਵਰਤਿਆ ਜਾਂਦਾ ਹੈ।
