ਸਰੀ (ਰਵੀ ਕਾਂਤ ਸ਼ਰਮਾ)-ਬਿਤੇ ਦਿਨੀਂ ਪੰਜਾਬ ਭਵਨ ਸਰੀ ਕਨੇਡਾ ਵਿਖੇ ਕਲਮੀ ਨਜ਼ਮਾਂ ਕਿਤਾਬ ਰਿਲੀਜ਼ ਕੀਤੀ ਗਈ ਜਿਹੜੀ ਕਿ ਸਾਹਿਤ ਸਭਾ ਸਿਆਟਲ ਵਲੋਂ ਪ੍ਰਕਾਸ਼ਿਤ ਕੀਤੀ ਗਈ ਅਤੇ ਇਸਨੂੰ ਪੰਜਾਬ ਭਵਨ ਸਰੀ ਵਿੱਚ ਲੋਕਰਪਣ ਕੀਤਾ ਗਿਆ।

ਪੰਜਾਬ ਭਵਨ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਨੇ ਕਿਤਾਬ ਦੇ ਸੰਪਾਦਕ ਅਤੇ ਜਿਹਨਾਂ ਦੀਆਂ ਰਚਨਾਵਾਂ ਇਸ ਕਿਤਾਬ ਵਿੱਚ ਹਨ ਉਹਨਾਂ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਭਵਨ ਹਮੇਸ਼ਾ ਮਾਂ ਬੋਲੀ ਤੇ ਸੱਭਿਆਚਾਰ ਲਈ ਵਚਬੱਧ ਰਹਿੰਦਾ ਹੈ ।











