Homeਖੇਡਾਂਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ T20I ਸੀਰੀਜ਼ ਦੇ ਲਈ ਭਾਰਤੀ ਮਹਿਲਾ ਟੀਮ...

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ T20I ਸੀਰੀਜ਼ ਦੇ ਲਈ ਭਾਰਤੀ ਮਹਿਲਾ ਟੀਮ ਦਾ ਕੀਤਾ ਐਲਾਨ

Sports News : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਦੱਖਣੀ ਅਫਰੀਕਾ ਦੇ ਖਿਲਾਫ ਆਉਣ ਵਾਲੀ T20I ਸੀਰੀਜ਼ ਦੇ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਇਹ ਟੀਮ 17 ਅਪ੍ਰੈਲ ਤੋਂ ਪ੍ਰੋਟੀਆਜ਼ ਦੇ ਖਿਲਾਫ ਪੰਜ ਮੈਚਾਂ ਦੀ ਟੀ20 ਸੀਰੀਜ਼ ਖੇਡੇਗੀ। ਇਸ ਸੀਰੀਜ਼ ਲਈ ਅਮਨਜੋਤ ਕੌਰ ਅਤੇ ਵੈਸ਼ਣਵੀ ਸ਼ਰਮਾ ਨੂੰ ਟੀਮ ਵਿੱਚ ਥਾਂ ਨਹੀਂ ਮਿਲ ਸਕੀ ਹੈ। ਇਹ ਸੀਰੀਜ਼ ਭਾਰਤ ਲਈ ਬਹੁਤ ਮਹੱਤਵਪੂਰਨ ਹੋਵੇਗੀ, ਕਿਉਂਕਿ ਭਾਰਤ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ 2026 ਦੀ ਤਿਆਰੀ ਕਰ ਰਿਹਾ ਹੈ, ਜੋ ਜੂਨ ਵਿੱਚ ਇੰਗਲੈਂਡ ਦੀ ਮੇਜਬਾਨੀ ਵਿੱਚ ਖੇਡਿਆ ਜਾਣਾ ਹੈ।

WPL ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਅਨੁਸ਼ਕਾ ਸ਼ਰਮਾ ਦੀ ਟੀਮ ਵਿੱਚ ਐਂਟਰੀ

15 ਮੈਂਬਰੀ ਟੀਮ ਵਿੱਚ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਰੇਣੂਕਾ ਠਾਕੁਰ ਅਤੇ ਜੇਮੀਮਾ ਰੌਡਰਿਗਜ਼ ਵਰਗੇ ਜਾਣੇ-ਪਛਾਣੇ ਨਾਮ ਸ਼ਾਮਲ ਹਨ। ਇਸ ਦੌਰਾਨ ਮਹਿਲਾ ਪ੍ਰੀਮੀਅਰ ਲੀਗ (WPL 2026) ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਅਨੁਸ਼ਕਾ ਸ਼ਰਮਾ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਗੁਜਰਾਤ ਜਾਇੰਟਸ ਦੇ ਲਈ 129.20 ਦੀ ਸਟ੍ਰਾਈਕ ਰੇਟ ਤੋਂ 177 ਦੌੜਾਂ ਬਣਾਈਆਂ। ਗੁਜਰਾਤ ਜਾਇੰਟਸ ਨੇ ਪਲੇਆਫ ਲਈ ਕੁਆਲੀਫਾਈ ਕਰਨ ਵਾਲੀ ਟੀਮ ਸੀ। ਉਨ੍ਹਾਂ ਨੇ ਇੱਕ ਬੈਕਅੱਪ ਬੱਲੇਬਾਜ਼ ਤੌਰ ’ਤੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਅੰਤਰਰਾਸ਼ਟਰੀ ਟੀਮ ਵਿੱਚ ਉਨ੍ਹਾਂ ਦਾ ਪਹਿਲਾ ਮੌਕਾ ਸੀ। ਜਦਕਿ ਉਮਾ ਛੇਤਰੀ ਨੇ ਭਾਰਤ ਦੀ ਬੈਕਅੱਪ ਵਿਕਟਕੀਪਰ ਵਜੋਂ ਜੀ. ਕਮਲਿਨੀ ਦੀ ਜਗ੍ਹਾ ਬਣਾਈ ਹੈ।

ਅਮਨਜੋਤ ਕੌਰ ਨੂੰ ਬਾਹਰ

ਭਾਰਤ ਦੀ ਪਿਛਲੀ ਸੀਰੀਜ਼ ਵਿੱਚ ਸ਼ਾਮਲ ਅਮਨਜੋਤ ਕੌਰ ਨੂੰ ਇਸ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਪਿਛਲੀ ਸੀਰੀਜ਼ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ ਸੀ। ਉਨ੍ਹਾਂ ਦੀ ਜਗ੍ਹਾ  ਭਾਰਤ ਨੇ ਆਪਣੀ ਤੇਜ਼ ਗੇਂਦਬਾਜ਼ੀ ਨੂੰ ਮਜ਼ਬੂਤ ​​ਕਰਨ ਦੇ ਲਈ ਕਸ਼ਵੀ ਗੌਤਮ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਕਸ਼ਵੀ ਨੇ ਆਸਟ੍ਰੇਲੀਆ ਵਿੱਚ ਹੋਈ ਵਨਡੇ ਸੀਰੀਜ਼ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ। ਉਹ ਰੇਣੂਕਾ, ਕ੍ਰਾਂਤੀ ਗੌਡ ਅਤੇ ਅਰੁੰਧਤੀ ਰੈਡੀ ਵਰਗੇ ਹੋਰ ਤੇਜ਼ ਗੇਂਦਬਾਜ਼ਾਂ ਦੇ ਨਾਲ ਪਲੇਇੰਗ ਇਲੈਵਨ ਵਿੱਚ ਜਗ੍ਹਾ ਲਈ ਮੁਕਾਬਲਾ ਕਰੇਗੀ।

ਵੈਸ਼ਣਵੀ ਸ਼ਰਮਾ ਨੂੰ ਵੀ ਟੀਮ ਤੋਂ ਬਾਹਰ

ਵੈਸ਼ਣਵੀ ਸ਼ਰਮਾ ਨੂੰ ਵੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਕਾਫ਼ੀ ਮੌਕੇ ਨਹੀਂ ਦਿੱਤੇ ਗਏ ਸਨ। ਭਾਰਤ ਦੀ ਸਪਿਨ ਗੇਂਦਬਾਜ਼ੀ ਪਹਿਲਾਂ ਹੀ ਦੀਪਤੀ ਸ਼ਰਮਾ, ਸ਼੍ਰੀ ਚਰਨੀ ਅਤੇ ਸ਼੍ਰੇਯੰਕਾ ਪਾਟਿਲ ਵਰਗੇ ਖਿਡਾਰੀਆਂ ਨਾਲ ਭਰੀ ਹੋਈ ਹੈ। ਇਸਦਾ ਮਤਲਬ ਹੈ ਕਿ ਟੀਮ ਪ੍ਰਬੰਧਨ ਨੇ ਟੀਮ ਵਿੱਚ ਇੱਕ ਹੋਰ ਸਪਿਨਰ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ।  ਕਿਉਂਕਿ ਦੱਖਣੀ ਅਫਰੀਕਾ ਦੇ ਹਾਲਾਤ ਤੇਜ਼ ਗੇਂਦਬਾਜ਼ਾਂ ਦੇ ਲਈ ਵਧੇਰੇ ਅਨੁਕੂਲ ਹੋਣਗੇ।

ਦੱਖਣੀ ਅਫਰੀਕਾ ਦੌਰੇ ਦੇ ਲਈ ਭਾਰਤ ਦੀ ਟੀਮ:

ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਅਰੁੰਧਤੀ ਰੈੱਡੀ, ਰੇਣੁਕਾ ਠਾਕੁਰ, ਕ੍ਰਾਂਤੀ ਗੌੜ, ਸ਼੍ਰੀ ਚਰਨੀ, ਸ਼੍ਰੇਅੰਕਾ ਪਾਟਿਲ, ਕਾਸ਼ਵੀ ਗੌਤਮ, ਭਾਰਤੀ ਫੁਲਮਾਲੀ, ਉਮਾ ਛੇਤਰੀ (ਵਿਕਟਕੀਪਰ), ਅਨੁਸ਼ਕਾ ਸ਼ਰਮਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments