Home ਧਰਮ ਬਾਬਾ ਸੋਡਲ ਮੇਲਾ ਅੱਜ ਜਲੰਧਰ ਸ਼ਹਿਰ ‘ਚ ਬੜੀ ਸ਼ਰਧਾ ਤੇ ਧੂਮਧਾਮ ਨਾਲ...

ਬਾਬਾ ਸੋਡਲ ਮੇਲਾ ਅੱਜ ਜਲੰਧਰ ਸ਼ਹਿਰ ‘ਚ ਬੜੀ ਸ਼ਰਧਾ ਤੇ ਧੂਮਧਾਮ ਨਾਲ ਹੋਇਆ ਸ਼ੁਰੂ

0

ਜਲੰਧਰ : ਪੰਜਾਬ ਦੇ ਪ੍ਰਸਿੱਧ ਇਤਿਹਾਸਿਕ ਮੇਲਿਆਂ ਵਿੱਚ ਚੋਟੀ ਦਾ ਸਥਾਨ ਰੱਖਣ ਵਾਲਾ ਬਾਬਾ ਸੋਡਲ ਮੇਲਾ ਅੱਜ 25 ਸਤੰਬਰ 2026 ਨੂੰ ਜਲੰਧਰ ਸ਼ਹਿਰ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਸ਼ੁਰੂ ਹੋ ਗਿਆ ਹੈ। ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਦਸ਼ੀ (ਚੌਦ੍ਹਵੀਂ) ਨੂੰ ਲੱਗਣ ਵਾਲੇ ਇਸ ਪਵਿੱਤਰ ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸਿੱਧ ਬਾਬਾ ਸੋਢਲ ਜੀ ਦੀ ਮਹਾਨ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚ ਰਹੀਆਂ ਹਨ।

ਮਾਨਤਾ ਅਨੁਸਾਰ ਜਲੰਧਰ ਦੇ ਚੱਢਾ ਪਰਿਵਾਰ ਵਿੱਚ ਪੈਦਾ ਹੋਏ ਲੜਕੇ ਸੋਢਲ ਨੇ ਆਪਣੀ ਮਾਂ ਵੱਲੋਂ ਕਹੇ ‘ਜਾ ਗਰਕ ਜਾ’ ਦੇ ਉਚਾਰਨ ‘ਤੇ ਛੱਪੜ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਪਵਿੱਤਰ ਸੱਪ ਦੇਵਤਾ ਦੇ ਰੂਪ ਵਿੱਚ ਪ੍ਰਗਟ ਹੋਏ। ਇਸ ਸ਼ੁਭ ਮੌਕੇ ‘ਤੇ ਸ਼ਰਧਾਲੂ ਸੋਢਲ ਮੰਦਿਰ ਸਥਿਤ ਇਤਿਹਾਸਕ ਸੋਢਲ ਸਰੋਵਰ ਦੇ ਜਲ ਦਾ ਛਿੜਕਾ ਕਰਦੇ ਹਨ ਅਤੇ ਉਸ ਨੂੰ ਚਰਨਾਮ੍ਰਿਤ ਦੇ ਰੂਪ ਵਿੱਚ ਗ੍ਰਹਿਣ ਕਰਦੇ ਹਨ।

ਮੇਲੇ ਦੌਰਾਨ, ਚੱਢਾ ਅਤੇ ਆਨੰਦ ਭਾਈਚਾਰਿਆਂ ਵੱਲੋਂ ਮਿੱਟੀ (ਜਿਸ ਨੂੰ ‘ਟੋਪਾ’ ਕਿਹਾ ਜਾਂਦਾ ਹੈ) ਦੀਆਂ ਵਿਸ਼ੇਸ਼ ਭੇਟਾਂ ਚੜ੍ਹਾਈਆਂ ਜਾਂਦੀਆਂ ਹਨ। ਇਸ ਦੇ ਨਾਲ , ਆਪਣੇ ਹਰ ਪੁੱਤਰ ਦੇ ਨਾਮ ‘ਤੇ ਸਰੋਵਰ ਵਿੱਚੋਂ 14 ਵਾਰ ਮਿੱਟੀ ਕੱਢਣ ਅਤੇ ਘਰ ਵਿੱਚ ਸੁੱਖ-ਸਮਰਿਧੀ ਦੀ ਪ੍ਰਤੀਕ ‘ਖੇਤਰੀ’ ਬੀਜਕੇ ਬਾਬਾ ਜੀ ਦੇ ਸ੍ਰੀ ਚਰਣਾਂ ਵਿੱਚ ਅਰਪਪਿਤ ਕਰਨ ਦੀ ਪਰੰਪਰਾ ਪ੍ਰਥਾ ਨਿਭਾਈ ਜਾਂਦੀ ਹੈ ।

ਸਿੱਧ ਬਾਬਾ ਸੋਢਲ ਮੇਲਾ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ, ਲੋਕ-ਧਰਮ ਅਤੇ ਸਮਾਜਿਕ ਤਾਣੇ-ਬਾਣੇ ਦੀ ਵਿਲੱਖਣ ਮਿਸਾਲ ਹੈ। ਇਹ ਤਿਉਹਾਰ ਕੁਲਦੇਵੀ/ਕੁਲਦੇਵਤਾ ਪਰੰਪਰਾ ਦੇ ਤਿੰਨ ਮੁੱਖ ਥੰਮ੍ਹਾਂ, ਅਟੁੱਟ ਲੋਕ ਵਿਸ਼ਵਾਸ ਅਤੇ ਸੱਭਿਆਚਾਰਕ ਨਿਰੰਤਰਤਾ ਨੂੰ ਜੋੜਦਾ ਹੈ। ‘ਟੋਪਾ’ ਪ੍ਰਸ਼ਾਦ ਵੰਡਣ ਦੇ ਸਖ਼ਤ ਨਿਯਮ ਜਿੱਥੇ ਸਮਾਜ ਦੀ ਜੈਨੇਟਿਕ ਅਤੇ ਗੋਤਰ-ਪਛਾਣ ਨੂੰ ਬਰਕਰਾਰ ਰੱਖਦੇ ਹਨ, ਉੱਥੇ ਮਿੱਟੀ ਕੱਢਣ ਅਤੇ 14 ਵਾਰ ਖੇਤੜੀ ਚੜ੍ਹਾਉਣ ਵਰਗੀਆਂ ਰਸਮਾਂ ਕੁਦਰਤ, ਤਰੀਖਾਂ ਦੇ ਵਿਗਿਆਨ ਅਤੇ ਬੱਚਿਆਂ ਦੀ ਭਲਾਈ ਨਾਲ ਡੂੰਘੇ ਸਬੰਧਾਂ ਨੂੰ ਦਰਸਾਉਂਦੀਆਂ ਹਨ। ਭਾਦੋਂ ਮਹੀਨੇ ਦੀ ਸ਼ੁਕਲ ਚਤੁਰਦਸ਼ੀ ‘ਤੇ ਲੱਖਾਂ ਸ਼ਰਧਾਲੂਆਂ ਦਾ ਇਹ ਇਕੱਠ ਪੰਜਾਬ ਤੋਂ ਵਿਸ਼ਵ-ਵਿਆਪੀ ਪੰਜਾਬੀ ਭਾਈਚਾਰੇ ਤੱਕ ਵਿਸ਼ਵਾਸ ਦੀ ਨਿਰੰਤਰ ਧਾਰਾ ਨੂੰ ਦਰਸਾਉਂਦਾ ਹੈ, ਜੋ ਕਿ ਪੀੜ੍ਹੀਆਂ ਤੋਂ ਚਲੀ ਆ ਰਹੀ ਲੋਕ ਪਰੰਪਰਾਵਾਂ ਅਤੇ ਸਮਾਜਿਕ-ਧਾਰਮਿਕ ਸਦਭਾਵਨਾ ਨੂੰ ਜਿਉਂਦਾ ਰੱਖ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version