Homeਦੇਸ਼ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਲੋਕਾਂ ਦੀ ਹੋਈ...

ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਲੋਕਾਂ ਦੀ ਹੋਈ ਮੌਤ

ਰਾਜੌਰੀ : ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਅੱਜ (3 ਦਸੰਬਰ) ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਇਹ ਹਾਦਸਾ ਗੱਡੀ ਦੇ ਰੇਲਿੰਗ ਨਾਲ ਟਕਰਾਉਣ ਨਾਲ ਹੋਇਆ, ਇਹ 5 ਜਣੇ ਗੱਡੀ ਵਿੱਚ ਬੈਠੇ ਸਨ ਅਤੇ ਹਾਦਸੇ ਦੀ ਲਪੇਟ ਵਿੱਚ ਆ ਗਏ। ਇਹ ਹਾਦਸਾ ਰਾਜੌਰੀ ਦੇ ਚਿੰਗਸ ਦੇ ਇਲਾਕੇ ਵਿੱਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸਵਿਫਟ ਕਾਰ, ਜੰਮੂ ਤੋਂ ਰਾਜੌਰੀ ਵੱਲ ਜਾ ਰਹੀ ਸੀ, ਤਦੋਂ ਸਵੇਰੇ ਲਗਭਗ ਸਾਢੇ 4 ਵਜੇ ਚਿੰਗਸ ਕੋਲ ਇੱਕ ਰੇਲਿੰਗ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਟੱਕਰ ਵਿੱਚ 2 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 3 ਹੋਰ ਲੋਕ ਜ਼ਖ਼ਮੀ ਹੋ ਗਏ ਹਨ।

ਹਾਦਸੇ ਵਿੱਚ ਨਾਇਕ ਸਿੰਘ ਅਤੇ ਯਾਕੂਬ ਦੀ ਹੋਈ ਮੌਤ

ਜਾਣਕਾਰੀ ਦੇ ਅਨੁਸਾਰ, ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਜੀ.ਐਮ.ਸੀ. ਰਾਜੌਰੀ ਲਿਜਾਇਆ ਗਿਆ। ਮ੍ਰਿਤਕਾਂ ਦੀ ਪਛਾਣ ਵਾਰੀਪਟਨ ਦੇ ਨਾਇਕ ਸਿੰਘ (53) ਅਤੇ ਸੈਲਾ ਸੁਰਨਕੋਟ ਦੇ ਰਹਿਣ ਵਾਲੇ ਮੁਹੰਮਦ ਯਾਕੂਬ ਵਜੋਂ ਹੋਈ ਹੈ। ਯਾਕੂਬ ਦੀ ਉਮਰ 45 ਸਾਲ ਸੀ। ਉਹਨਾਂ ਦੀ ਜਾਨ ਜਾਣ ਨਾਲ ਉਹਨਾਂ ਦੇ ਪਰਿਵਾਰਾਂ ਵਿੱਚ ਸੋਗ ਹੈ। ਅਜੇ ਦੋਹਾਂ ਦੀਆਂ ਲਾਸ਼ਾਂ ਮੌਂਰਚਰੀ ਵਿੱਚ ਰੱਖੀਆਂ ਗਈਆਂ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਉਹਨਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਜਾਣਗੀਆਂ।

ਹਸਪਤਾਲ ਵਿੱਚ ਜ਼ਖ਼ਮੀਆਂ ਜਾ ਚੱਲ ਰਿਹਾ ਇਲਾਜ

ਇਸ ਹਾਦਸੇ ਵਿੱਚ ਸੈਲਾ ਸੂਰਨਕੋਟ ਦਾ ਰਹਿਣ ਵਾਲਾ ਮੁਹੰਮਦ ਫਾਰੂਖ, ਡਿਗਵਾਰ ਪੂਂਛ ਦਾ ਰਹਿਣ ਵਾਲਾ ਡਰਾਈਵਰ ਮੁਹੰਮਦ ਸਗੀਰ ਅਤੇ ਕਕੋਰਾ ਮਾਂਜਾਕੋਟ ਦਾ ਰਹਿਣ ਵਾਲਾ ਮੁਹੰਮਦ ਮੁਸ਼ਤਾਕ ਸ਼ਾਮਲ ਸਨ। ਪੁਲਿਸ ਨੇ ਮਾਮਲੇ ਦਾ ਨੋਟਿਸ ਲਿਆ ਹੈ। ਇਨ੍ਹਾਂ ਤਿੰਨਾਂ ਦਾ ਇਲਾਜ ਰਾਜੌਰੀ ਦੇ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments