Homeਸੰਸਾਰਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, 40 ਘਰ ਪੂਰੀ ਤਰ੍ਹਾਂ ਹੋਏ...

ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ, 40 ਘਰ ਪੂਰੀ ਤਰ੍ਹਾਂ ਹੋਏ ਤਬਾਹ

ਆਸਟ੍ਰੇਲੀਆ : ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ਭਿਆਨਕ ਰੂਪ ਧਾਰਦੀ ਜਾ ਰਹੀ ਹੈ। ਆਸਟ੍ਰੇਲੀਆਈ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੇਸ਼ ਦੇ 2 ਰਾਜਾਂ ਵਿੱਚ ਲੱਗੀ ਹੈ ਅਤੇ ਹੁਣ ਤੱਕ ਲਗਭਗ 40 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਅੱਗ ਦੀ ਲਪੇਟ ਵਿੱਚ ਆਉਣ ਨਾਲ ਇੱਕ ਫਾਇਰ ਫਾਈਟਰ ਦੀ ਮੌਤ ਹੋ ਗਈ ਹੈ।

ਕਿਵੇਂ ਹੋਈ ਫਾਇਰ ਫਾਈਟਰ ਦੀ ਮੌਤ?

ਪੇਂਡੂ ਫਾਇਰ ਸਰਵਿਸ ਕਮਿਸ਼ਨਰ ਟ੍ਰੇਂਟ ਕਰਟਿਨ ਨੇ ਕਿਹਾ ਕਿ 59 ਸਾਲਾਂ ਦੇ ਇੱਕ ਫਾਇਰ ਫਾਈਟਰ ਦੀ ਮੌਤ ਉਸ ਵੇਲੇ ਹੋਈ ਜਦੋਂ ਐਤਵਾਰ ਰਾਤ ਨਿਊ ਸਾਊਥ ਵੇਲਜ਼ ਦੇ ਬੁਲਾਹਡੇਲਾ ਸ਼ਹਿਰ ਦੇ ਕੋਲ ਜੰਗਲ ਦੀ ਅੱਗ ਨਾਲ ਲੜਦੇ ਸਮੇਂ ਇੱਕ ਦਰਖਤ ਡਿੱਗ ਪਿਆ। ਇਸ ਅੱਗ ਨੇ 3,500 ਹੈਕਟੇਅਰ ਜੰਗਲ ਸਾੜ ਦਿੱਤਾ ਹੈ। ਅੱਗ ਕਾਰਨ ਕਈ ਘਰ ਵੀ ਤਬਾਹ ਹੋ ਗਏ ਹਨ। ਕਰਟਿਨ ਨੇ ਦੱਸਿਆ ਕਿ ਫਾਇਰ ਫਾਈਟਰ ਗੰਭੀਰ ਰੂਸ ਤੋਂ ਜ਼ਖ਼ਮੀ ਹੋ ਗਿਆ ਸੀ ਜਿਸਨੂੰ ਬਚਾਇਆ ਨਹੀਂ ਜਾ ਸਕਿਆ।

ਨਿਊ ਸਾਊਥ ਵੇਲਜ਼ ਵਿੱਚ ਕਿਵੇਂ ਹੈ ਹਾਲਾਤ?

ਟ੍ਰੇਂਟ ਕਰਟਿਨ ਨੇ ਆਖਿਆ ਕਿ ਫਾਇਰ ਫਾਈਟਰਜ਼ ਨੂੰ ਜੰਗਲਾਂ ‘ਚ ਲੱਗੀ ਅੱਗ ਨਾਲ ਕਈ ਦਿਨਾਂ ਤੱਕ ਲੜਨਾ ਪੈ ਸਕਦਾ ਹੈ। ਸੋਮਵਾਰ ਨੂੰ ਨਿਊ ਸਾਊਥ ਵੇਲਜ਼ ‘ਚ 52 ਥਾਵਾਂ ‘ਤੇ ਜੰਗਲ ‘ਚ ਅੱਗ ਲੱਗੀ ਹੋਈ ਸੀ ਅਤੇ 9 ਥਾਵਾਂ ‘ਤੇ ਇਹ ਬੇਕਾਬੂ ਸੀ। ਕਰਟਿਨ ਨੇ ਆਖਿਆ ਕਿ ਨਿਊ ਸਾਊਥ ਵੇਲਜ਼ ‘ਚ ਅੱਗ ਨਾਲ ਹੁਣ ਤੱਕ 20 ਤੋਂ ਵੱਧ ਘਰ ਤਬਾਹ ਹੋ ਗਏ ਹਨ।

ਸਥਾਨਕ ਸਰਕਾਰੀ ਅਧਿਕਾਰੀ ਡਿਕ ਸ਼ਾਅ ਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ ਡੌਲਫਿਨ ਸੈਂਡਸ ਦੇ ਤੱਟਵਰਤੀ ਖੇਤਰ ਵਿੱਚ ਜੰਗਲ ਦੀ ਅੱਗ ਨਾਲ 19 ਘਰ ਤਬਾਹ ਹੋ ਗਏ ਹਨ। ਸ਼ਾਅ ਨੇ ਕਿਹਾ ਕਿ ਅੱਗ ਨੂੰ ਕਾਫ਼ੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ, ਪਰ ਸਾਵਧਾਨੀ ਵਜੋਂ, ਖੇਤਰ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments