Homeਯੂਪੀ ਖ਼ਬਰਾਂਬਲਰਾਮਪੁਰ ਕੋਤਵਾਲੀ ਦੇਹਾਤ ਖੇਤਰ ’ਚ ਫੁਲਵਾੜੀਆ ਬਾਈਪਾਸ 'ਤੇ ਨਿੱਜੀ ਬੱਸ ਤੇ ਟਰੱਕ...

ਬਲਰਾਮਪੁਰ ਕੋਤਵਾਲੀ ਦੇਹਾਤ ਖੇਤਰ ’ਚ ਫੁਲਵਾੜੀਆ ਬਾਈਪਾਸ ‘ਤੇ ਨਿੱਜੀ ਬੱਸ ਤੇ ਟਰੱਕ ਦੀ ਭਿਆਨਕ ਟੱਕਰ, 3 ਯਾਤਰੀਆਂ ਦੀ ਮੌਤ

ਉੱਤਰ ਪ੍ਰਦੇਸ਼ : ਬਲਰਾਮਪੁਰ ਕੋਤਵਾਲੀ ਦੇਹਾਤ ਖੇਤਰ ਵਿੱਚ ਫੁਲਵਾੜੀਆ ਬਾਈਪਾਸ ‘ਤੇ ਅੱਜ ਸਵੇਰੇ ਲਗਭਗ 4:30 ਵਜੇ ਇੱਕ ਵੱਡਾ ਹਾਦਸਾ ਵਾਪਰਿਆ। ਯਾਤਰੀਆਂ ਨੂੰ ਸੋਨੌਲੀ ਤੋਂ ਦਿੱਲੀ ਲੈ ਕੇ ਆ ਰਹੀ ਨਿੱਜੀ ਬੱਸ (Bus) ਦੀ ਟੱਕਰ ਇੱਕ ਮਾਲਵਾਹਕ ਟਰੱਕ (truck) ਨਾਲ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕੁਝ ਹੀ ਪਲਾਂ ਵਿੱਚ ਬੱਸ ਅਤੇ ਟਰੱਕ ਦੋਵੇਂ ਵਿੱਚ ਅੱਗ ਭੜਕ ਉੱਠੀ।

ਹਾਦਸੇ ਵਿੱਚ ਤਿੰਨ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 25 ਹੋਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਖ-ਪੁਕਾਰ ਮੱਚ ਗਈ। ਸਥਾਨਕ ਪੁਲਿਸ, ਯਾਤਾਯਾਤ ਪੁਲਿਸ ਅਤੇ ਦਮਕਲ ਟੀਮ ਨੇ ਤੁਰੰਤ ਪਹੁੰਚ ਕੇ ਅੱਗ ਬੁਝਾਉਣ ਤੇ ਰਾਹਤ-ਬਚਾਅ ਕਾਰਜ ਸ਼ੁਰੂ ਕੀਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲਾ ਅਧਿਕਾਰੀ ਵਿਪਿਨ ਕੁਮਾਰ ਜੈਨ ਅਤੇ ਪੁਲਿਸ ਅਧੀਕਸ਼ਕ ਵਿਕਾਸ ਕੁਮਾਰ ਮੌਕੇ ‘ਤੇ ਪਹੁੰਚੇ। ਅਧਿਕਾਰੀਆਂ ਨੇ ਦੁਰਘਟਨਾ ਸਥਾਨ ਦਾ ਨਿਰੀਖਣ ਕੀਤਾ ਅਤੇ ਰਾਹਤ ਕਾਰਜਾਂ ਦੀ ਗਤੀ ਵਧਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਦੋਵੇਂ ਅਧਿਕਾਰੀਆਂ ਨੇ ਹਸਪਤਾਲ ਪਹੁੰਚ ਕੇ ਫੱਟੜਾਂ ਨਾਲ ਮਿਲ ਕੇ ਉਨ੍ਹਾਂ ਦੀ ਸਥਿਤੀ ਜਾਣੀ ਤੇ ਬਿਹਤਰ ਚਿਕਿਤਸਾ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

ਜਾਣਕਾਰੀ ਦੇ ਅਨੁਸਾਰ, ਸੋਨੌਲੀ ਤੋਂ ਸ਼ਹਿਰ ਹੁੰਦੇ ਹੋਏ ਨਿੱਜੀ ਬੱਸ ਫੁਲਵਰੀਆ ਚੌਰਾਹੇ ‘ਤੇ ਦਿੱਲੀ ਜਾਣ ਲਈ ਗੋਂਡਾ ਵੱਲ ਵਧੀ ਸੀ। ਬੱਸ ਅਜੇ ਪੂਰੀ ਤਰ੍ਹਾਂ ਚੌਰਾਹੇ ਤੋਂ ਲੰਘੀ ਵੀ ਨਹੀਂ ਸੀ ਕਿ ਜਦੋਂ ਦੂਜੀ ਤਰਫ ਫੁਲਵਰੀਆ ਓਵਰਬ੍ਰਿਜ ਵੱਲੋਂ ਆ ਰਿਹਾ ਟਰੱਕ ਸਿੱਧਾ ਬੱਸ ਦੇ ਵਿਚਕਾਰ ਟਕਰਾ ਗਿਆ। ਇਸ ਨਾਲ ਬੱਸ ਵੀ ਸੜਕ ਤੋਂ ਖਿਸਕ ਕੇ ਕਿਨਾਰੇ ਲੱਗੇ ਟ੍ਰਾਂਸਫਾਰਮਰ ਨਾਲ ਵੀ ਟਕਰਾ ਗਈ। ਟਰਾਂਸਫਾਰਮਰ ਵਿੱਚ ਬਿਜਲੀ ਦੀਆਂ ਤਾਰਾਂ ਦੇ ਛੂਹਣ ਨਾਲ ਬੱਸ ਨੂੰ ਅੱਗ ਲੱਗ ਗਈ ਅਤੇ ਫਿਰ ਟਰੱਕ ਨੂੰ ਵੀ ਅੱਗ ਲੱਗ ਗਈ। ਜਿਸ ਨਾਲ ਬੱਸ ਵਿੱਚ ਸਵਾਰ ਕਾਫ਼ੀ ਮੁਸਾਫ਼ਿਰ ਝੁਲਸ ਗਏ ਹਨ।

ਅੱਗ ਬੁਝਾਉਣ ਲਈ ਟਰੱਕ ਨੂੰ ਸਿੱਧਾ ਕੀਤਾ ਗਿਆ। ਬੱਸ ਨਾਲ ਟਕਰਾਉਣ ਤੋਂ ਬਾਅਦ ਟਰੱਕ ਪਲਟ ਗਿਆ ਸੀ। ਟਰੱਕ ਦੇ ਹੇਠਾਂ ਇੱਕ ਵਿਅਕਤੀ ਦੀ ਲਾਸ਼ ਮਿਲੀ, ਜੋ ਬੁਰੀ ਤਰ੍ਹਾਂ ਸੜੀ ਹੋਈ ਸੀ ਅਤੇ ਪਛਾਣ ਵਿੱਚ ਨਹੀਂ ਆ ਰਹੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੰਭਵ ਤੌਰ ‘ਤੇ ਟਰੱਕ ਵਿੱਚ ਬੈਠੇ ਵਿਅਕਤੀ ਦੀ ਲਾਸ਼ ਹੈ। ਟਰੱਕ ਪਲਟਣ ਕਾਰਨ ਬਾਹਰ ਨਹੀਂ ਨਿਕਲ ਸਕਿਆ ਅਤੇ ਦੱਬ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਅਤੇ ਰਾਹਤ ਤੇ ਬਚਾਅ ਵਿੱਚ ਜੁਟੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments