ਤਰਨਤਾਰਨ: ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੀ ਅੱਜ ਵੋਟਾਂ ਦੀ ਗਿਣਤੀ ‘ਚ ਵੱਡਾ ਉਲਟਫੇਰ ਹੋ ਗਿਆ ਹੈ। ਚੌਥੇ ਰਾਊਂਡ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ, ਆਮ ਆਦਮੀ ਪਾਰਟੀ (AAP) ਨੇ ਅਕਾਲੀ ਦਲ (SAD) ਨੂੰ ਪਿੱਛੇ ਛੱਡ ਦਿੱਤਾ ਹੈ। AAP (ਆਪ) ਉਮੀਦਵਾਰ ਹਰਮੀਤ ਸਿੰਘ ਸੰਧੂ ਹੁਣ 179 ਵੋਟਾਂ ਨਾਲ ਅੱਗੇ ਨਿਕਲ ਗਏ ਹਨ।
ਚੌਥੇ ਰਾਊਂਡ ਤੋਂ ਬਾਅਦ ਕਿਸਨੂੰ ਕਿੰਨੀਆਂ ਵੋਟਾਂ?
ਚੌਥੇ ਰਾਊਂਡ ਦੀ ਗਿਣਤੀ ਪੂਰੀ ਹੋਣ ਤੱਕ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:
1. ਆਮ ਆਦਮੀ ਪਾਰਟੀ: 9552 ਵੋਟਾਂ
2. ਅਕਾਲੀ ਦਲ: 9373 ਵੋਟਾਂ
3. ਕਾਂਗਰਸ: 5267 ਵੋਟਾਂ
4. ਵਾਰਿਸ ਪੰਜਾਬ ਦੇ: 3726 ਵੋਟਾਂ
5. ਭਾਜਪਾ: 955 ਵੋਟਾਂ











