ਤਰਨਤਾਰਨ: ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਹੈ। 16 ਰਾਊਂਡ ਦੀ ਵੋਟਾਂ ਦੀ ਗਿਣਤੀ ਵਿੱਚ, ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ । ਆਪ ਨੇ ਆਪਣੇ ਨੇੜਲੇ ਵਿਰੋਧੀ, ਸ਼੍ਰੋਮਣੀ ਅਕਾਲੀ ਦਲ ਨੂੰ 12,091 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ।
ਅੰਤਿਮ ਗਿਣਤੀ: ਕਿਸਨੂੰ ਕਿੰਨੀਆਂ ਮਿਲੀਆਂ ਵੋਟਾਂ ?
ਸਾਰੇ 16 ਰਾਊਂਡਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:
1. ਆਮ ਆਦਮੀ ਪਾਰਟੀ: 42649 ਵੋਟਾਂ
2. ਅਕਾਲੀ ਦਲ: 30558 ਵੋਟਾਂ
3. ਵਾਰਿਸ ਪੰਜਾਬ ਦੇ: 19620 ਵੋਟਾਂ
4. ਕਾਂਗਰਸ: 15078 ਵੋਟਾਂ
5. ਭਾਜਪਾ: 6239 ਵੋਟਾਂ











