ਤਰਨਤਾਰਨ: ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੀ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ । ਨੌਵੇਂ ਰਾਊਂਡ ਦੀ ਗਿਣਤੀ ਪੂਰੀ ਹੋ ਗਈ ਹੈ। ਤਾਜ਼ਾ ਅਪਡੇਟ ਮੁਤਾਬਕ, ਆਮ ਆਦਮੀ ਪਾਰਟੀ (AAP) ਨੇ ਇੱਕ ਵੱਡੀ ਬੜ੍ਹਤ ਬਣਾ ਲਈ ਹੈ। ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਹੁਣ ਅਕਾਲੀ ਦਲ (SAD) ਤੋਂ 5510 ਵੋਟਾਂ ਨਾਲ ਅੱਗੇ ਨਿਕਲ ਗਏ ਹਨ।
ਨੌਵੇਂ ਰਾਊਂਡ ਤੋਂ ਬਾਅਦ ਕਿਸਨੂੰ ਕਿੰਨੀਆਂ ਵੋਟਾਂ?
ਨੌਵੇਂ ਰਾਊਂਡ ਦੀ ਗਿਣਤੀ ਪੂਰੀ ਹੋਣ ਤੱਕ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:
1. ਆਮ ਆਦਮੀ ਪਾਰਟੀ: 23773 ਵੋਟਾਂ
2. ਅਕਾਲੀ ਦਲ: 18263 ਵੋਟਾਂ
3. ਵਾਰਿਸ ਪੰਜਾਬ ਦੇ: 10416 ਵੋਟਾਂ
4. ਕਾਂਗਰਸ: 9470 ਵੋਟਾਂ
5. ਭਾਜਪਾ: 3009 ਵੋਟਾਂ











