HomeਹਰਿਆਣਾISSF ਸ਼ੂਟਿੰਗ ਵਰਲਡ ਕੱਪ ’ਚ ਝੱਜਰ ਜ਼ਿਲ੍ਹੇਂ ਦੀ ਧੀ ਸੁਰੁਚੀ ਫੋਗਾਟ ਨੇ...

ISSF ਸ਼ੂਟਿੰਗ ਵਰਲਡ ਕੱਪ ’ਚ ਝੱਜਰ ਜ਼ਿਲ੍ਹੇਂ ਦੀ ਧੀ ਸੁਰੁਚੀ ਫੋਗਾਟ ਨੇ ਜਿੱਤਿਆ ਗੋਲਡ ਮੈਡਲ

ਝੱਜਰ :  ਖੇਡ ਖੇਤਰ ਤੋਂ ਹਰਿਆਣਾ ਦੇ ਲਈ ਇੱਕ ਹੋਰ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੋਹਾ ਵਿਖੇ ਹੋਏ ISSF ਸ਼ੂਟਿੰਗ ਵਰਲਡ ਕੱਪ ਵਿੱਚ ਸੂਬੇ ਦੀ ਧੀ ਸੁਰੁਚੀ ਫੋਗਾਟ ਨੇ ਗੋਲਡ ਮੈਡਲ ਜਿੱਤ ਕੇ ਹਰਿਆਣਾ ਦਾ ਨਾਂ ਵਿਸ਼ਵ ਪੱਧਰ ‘ਤੇ ਰੌਸ਼ਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਰੂਚੀ ਨੇ ਪੁਆਇੰਟਾਂ ਦਾ ਵਰਲਡ ਰਿਕਾਰਡ ਵੀ ਬਣਾ ਦਿੱਤਾ ਹੈ। ਉਸ ਨੇ 10 ਮੀਟਰ ਏਅਰ ਪਿਸਟਲ ਇਵੈਂਟ ਵਿੱਚ ਗੋਲਡ ਮੈਡਲ ਜਿੱਤ ਕੇ ਇਹ ਉਪਲਬਧੀ ਹਾਸਲ ਕੀਤੀ ਹੈ।

ਝੱਜਰ ਜ਼ਿਲ੍ਹੇ ਦੇ ਪਿੰਡ ਸਾਸਰੋਲੀ ਦੀ ਰਹਿਣ ਵਾਲੀ ਸੁਰੁਚੀ ਫੋਗਾਟ ਨੇ 13 ਸਾਲ ਦੀ ਉਮਰ ਵਿੱਚ ਨਿਸ਼ਾਨੇਬਾਜ਼ੀ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਸੀ ਅਤੇ ਵਰਤਮਾਨ ਵਿੱਚ ਉਹ ਗੁਰੂ ਦਰੋਣਾਚਾਰੀਆ ਸ਼ੂਟਿੰਗ ਅਕੈਡਮੀ ਭਿਵਾਨੀ ਵਿੱਚ ਕੋਚ ਸੁਰੇਸ਼ ਸਿੰਘ ਦੀ ਅਗਵਾਈ ਵਿੱਚ ਅਭਿਆਸ ਕਰ ਰਹੀ ਹੈ। 2019 ਵਿੱਚ ਇੰਟਰਨੈਸ਼ਨਲ ਪੱਧਰ ‘ਤੇ ਸ਼ੂਟਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਸੁਰੂਚਿ ਅੱਜ ਸਿਰਫ਼ 6 ਸਾਲ ਵਿੱਚ ਹੀ ਦੁਨਿਆਂ ਦੀ ਨੰਬਰ-1 ਸ਼ੂਟਰ ਮਹਿਲਾ ਖਿਡਾਰੀ ਬਣ ਗਈ ਹੈ।

ਸੁਰੁਚੀ ਫੋਗਾਟ ਦੀਆਂ ਪ੍ਰਾਪਤੀਆਂ

  • 2022 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ 2 ਗੋਲਡ, 3 ਸਿਲਵਰ ਅਤੇ ਇੱਕ ਕਾਂਸੀ ਸਮੇਤ ਕੁੱਲ 6 ਪਦਕ.
  • 2023 ਖੇਲੋ ਇੰਡੀਆ ਯੂਥ ਗੇਮਜ਼ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਗੋਲਡ ਮੈਡਲ।
  • 2023 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ।
  • 2023 ਵਿੱਚ ਜਰਮਨੀ ਜੂਨੀਅਰ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਗਮਾ।
  • 2025 ISSF ਵਿਸ਼ਵ ਕੱਪ (ਬਿਊਨੋਸ ਆਇਰਸ, ਲੀਮਾ, ਮਿਊਨਿਖ) ਵਿੱਚ ਲਗਾਤਾਰ ਤਿੰਨ ਸੋਨ ਤਗਮੇ।
  • 2025 ਰਾਸ਼ਟਰੀ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਸੋਨ ਤਗਮਾ।

ਮਨੂ ਭਾਕਰ ਦੀ ਕਰਾਰੀ ਹਾਰ

ਇਸ ਟੂਰਨਾਮੈਂਟ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ 2 ਵਾਰ ਦੀ ਓਲੰਪਿਕ ਮੈਡਲ ਜੇਤੂ ਮਨੂ ਭਾਕਰ ਦੀ ਹਾਰ ਰਹੀ। ਉਹ ਇਸ ਮੁਕਾਬਲੇ ਵਿੱਚ ਪੰਜਵੇਂ ਨੰਬਰ ‘ਤੇ ਰਹੀ।

ਇਹ ਮੇਰਾ ਪਹਿਲਾ ਵਰਲਡ ਕੱਪ ਫਾਈਨਲ ਦਾ ਤਜਰਬਾ ਸੀ। ਮੈਂ ਜੋ ਸੋਚਿਆ ਸੀ, ਉਸੇ ਹਿਸਾਬ ਨਾਲ ਰਿਜ਼ਲਟ ਮਿਲਿਆ ਹੈ। ਮੈਨੂੰ ਵਰਲਡ ਰਿਕਾਰਡ ਬਾਰੇ ਧਿਆਨ ਨਹੀਂ ਸੀ, ਬੱਸ ਆਪਣੇ ਰਿਜ਼ਲਟ ਉੱਤੇ ਫੋਕਸ ਰੱਖਿਆ। ਮੈਡਲ ਜਿੱਤਣ ‘ਤੇ ਹੀ ਧਿਆਨ ਸੀ ਅਤੇ ਇਸ ਇਤਿਹਾਸਕ ਜਿੱਤ ਦੀ ਬੇਅੰਤ ਖੁਸ਼ੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments