Homeਹਰਿਆਣਾਪੁਲਿਸ ਸੁਪਰਡੈਂਟ ਨੇ ਐਸ.ਐਚ.ਓ. ਇੰਸਪੈਕਟਰ ਤੇ ਹੈੱਡ ਕਾਂਸਟੇਬਲ ਨੂੰ ਕੀਤਾ ਮੁਅੱਤਲ

ਪੁਲਿਸ ਸੁਪਰਡੈਂਟ ਨੇ ਐਸ.ਐਚ.ਓ. ਇੰਸਪੈਕਟਰ ਤੇ ਹੈੱਡ ਕਾਂਸਟੇਬਲ ਨੂੰ ਕੀਤਾ ਮੁਅੱਤਲ

ਮਹਿਮ: ਹਲਕਾ ਮਹਿਮ ਦੇ ਪਿੰਡ ਫਰਮਾਣਾ ਖਾਸ ਵਿੱਚ ਇੱਕ ਕਿਸਾਨ ਦੀ ਫਸਲ ਚੋਰੀ ਮਾਮਲੇ ਵਿੱਚ ਕਰਵਾਈ ਨਹੀਂ ਕਰਨ ‘ਤੇ ਜਾਂਚ ਦੇ ਬਾਅਦ ਪੁਲਿਸ ਸੁਪਰਡੈਂਟ ਨੇ ਮਹਿਮ ਦੇ ਸਟੇਸ਼ਨ ਹਾਊਸ ਅਫ਼ਸਰ (ਐਸ.ਐਚ.ਓ.) ਇੰਸਪੈਕਟਰ ਰਵਿੰਦਰ ਕੁਮਾਰ ਅਤੇ ਹੈੱਡ ਕਾਂਸਟੇਬਲ ਨਰੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ।

ਖੇਤਰ ਦੇ ਪਿੰਡ ਫਰਮਾਣਾ ਖਾਸ ਦੇ ਕਿਸਾਨ ਸ਼ਸ਼ੀ ਨੇ ਦੱਸਿਆ ਕਿ ਉਸਦੀ 1.25 ਏਕੜ ਜ਼ਮੀਨ ‘ਤੇ ਕਣਕ ਦੀ ਫਸਲ ਖੜ੍ਹੀ ਸੀ। ਦੋਸ਼ ਹੈ ਕਿ ਪਿੰਡ ਦੇ ਇੱਕ ਨੌਜਵਾਨ ਦੀਪਕ ਨੇ ਰਾਤ ਨੂੰ ਖੇਤ ਵਿੱਚੋਂ ਕਣਕ ਦੀ ਕਟਾਈ ਕਰ ਲਈ। ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਹਾਲਾਂਕਿ, ਪੁਲਿਸ ਦੀਪਕ ਦੇ ਪ੍ਰਭਾਵ ਕਾਰਨ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਵਿੱਚ ਅਸਫ਼ਲ ਰਹੀ। ਅੰਤ ਵਿੱਚ, ਸ਼ਿਕਾਇਤਕਰਤਾ ਨੇ ‘ਸੀ.ਐਮ ਵਿੰਡੋ’ ਪੋਰਟਲ ‘ਤੇ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ।

ਸੀ.ਐਮ ਵਿੰਡੋ ਰਾਹੀਂ ਮੁੱਖ ਮੰਤਰੀ ਦਫ਼ਤਰ ਤੋਂ ਨਿਰਦੇਸ਼ ਮਿਲਣ ‘ਤੇ, ਰੋਹਤਕ ਦੇ ਪੁਲਿਸ ਸੁਪਰਡੈਂਟ (ਐਸ.ਪੀ) ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ। ਸ਼ਿਕਾਇਤ ਦੀ ਖ਼ਬਰ ਨੇ ਮਹਿਮ ਥਾਣੇ ਵਿੱਚ ਹੰਗਾਮਾ ਮਚਾ ਦਿੱਤਾ। ਜਲਦਬਾਜ਼ੀ ਵਿੱਚ ਕਾਰਵਾਈ ਕਰਦੇ ਹੋਏ, ਪੁਲਿਸ ਨੇ 30 ਅਪ੍ਰੈਲ ਨੂੰ ਦੋਸ਼ੀ ਦੀਪਕ ਵਿਰੁੱਧ ਮਾਮਲਾ ਦਰਜ ਕੀਤਾ। ਹਾਲਾਂਕਿ, ਬਾਅਦ ਦੀ ਜਾਂਚ ਵਿੱਚ ਐਸ.ਐਚ.ਓ. ਅਤੇ ਜਾਂਚ ਅਧਿਕਾਰੀ ਦੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ, ਐਸ.ਪੀ ਗੌਰਵ ਰਾਜਪੁਰੋਹਿਤ ਨੇ ਉਪਰੋਕਤ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments