ਰਾਮਬਨ : ਅਧਿਕਾਰੀਆਂ ਨੇ ਦੱਸਿਆ ਕਿ ਅੱਜ ਰਾਮਬਨ ਜ਼ਿਲ੍ਹੇ ਦੇ ਉਖੇਰਹਾਲ ਦੇ ਸੇਨਾਬਤੀ ਖੇਤਰ ‘ਚ ਇਕ ਸੂਮੋ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ।
ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਉਦੋਂ ਵਾਪਰਿਆ ਜਦੋਂ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਪਲਟ ਗਈ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਸਿਹਤ ਕੇਂਦਰਾਂ ‘ਚ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਦੋ ਨੂੰ ਜ਼ਿਲ੍ਹਾ ਹਸਪਤਾਲ ਰਾਮਬਨ ਭੇਜਿਆ ਗਿਆ, ਜਦੋਂ ਕਿ ਛੇ ਹੋਰਾਂ ਨੂੰ ਹੋਰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ (ਜੀ.ਐਮ.ਸੀ.) ਅਨੰਤਨਾਗ ਭੇਜਿਆ ਗਿਆ। ਮ੍ਰਿਤਕ ਦੀ ਪਛਾਣ ਵਿਜੇ ਸਿੰਘ ਪੁੱਤਰ ਰਾਜ ਸਿੰਘ ਵਾਸੀ ਚੁੰਠਨ, ਸੈਨਾਬਤੀ ਵਜੋਂ ਹੋਈ ਹੈ।
ਜ਼ਿਲ੍ਹਾ ਹਸਪਤਾਲ ਰਾਮਬਨ ਵਿੱਚ ਭੇਜੇ ਗਏ ਵਿਅਕਤੀਆਂ ਦੀ ਪਛਾਣ ਅਮਰ ਚੰਦ ਦੇ ਪੁੱਤਰ ਸੋਨੀ ਚੰਦ (ਜਿਸ ਦੇ ਸਿਰ ਵਿੱਚ ਸੱਟ ਲੱਗੀ) ਅਤੇ ਪਿਆਰ ਸਿੰਘ ਦੇ ਪੁੱਤਰ ਸੁਨੀਲ ਸਿੰਘ ਦੇ ਰੂਪ ਵਿੱਚ ਹੋਈ । ਜੀ.ਐਮ.ਸੀ. ਅਨੰਤਨਾਗ ਭੇਜੇ ਗਏ ਵਿਅਕਤੀਆਂ ਦੀ ਪਛਾਣ ਪਵਨ ਸਿੰਘ ਦੇ ਪੁੱਤਰ ਆਨੰਦ ਸਿੰਘ , ਅਮਰ ਚੰਦ ਦੇ ਪੁੱਤਰ ਅਨਿਲ ਚੰਦ ,ਰਾਜ ਸਿੰਘ ਦੇ ਪੁੱਤਰ ਨਰੇਸ਼ ਸਿੰਘ , ਪਿਆਰ ਸਿੰਘ ਦੇ ਪੁੱਤਰ ਜਤਿੰਦਰ ਸਿੰਘ , ਧਰਮ ਸਿੰਘ ਦੇ ਪੁੱਤਰ ਰਵਿੰਦਰ ਸਿੰਘ (ਜੋ ਕਿ ਗੰਭੀਰ ਜ਼ਖ਼ਮੀ ਹੋ ਗਿਆ) ਅਤੇ ਪਿਆਰ ਸਿੰਘ ਪੁੱਤਰ ਰਵੀਤ ਸਿੰਘ ਦੇ ਰੂਪ ਵਿੱਚ ਹੋਈ । ਘਟਨਾ ਦਾ ਨੋਟਿਸ ਲੈ ਲਿਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।










