Home ਹਰਿਆਣਾ ਹਰਿਆਣਾ ਰੋਡਵੇਜ਼ ਦੀ ਬੱਸ ’ਚ ਅਚਾਨਕ ਲੱਗੀ ਅੱਗ

ਹਰਿਆਣਾ ਰੋਡਵੇਜ਼ ਦੀ ਬੱਸ ’ਚ ਅਚਾਨਕ ਲੱਗੀ ਅੱਗ

0

ਗੁੜਗਾਓਂ : ਬੀਤੀ ਦੇਰ ਰਾਤ ਹਰਿਆਣਾ ਰੋਡਵੇਜ਼ ਦੀ ਬੱਸ ਵਿੱਚ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਣ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੀ ਟੀਮ ਨੇ ਬੜੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਇਸ ਘਟਨਾ ਵਿੱਚ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਫਾਇਰ ਅਫਸਰ ਨਰਿੰਦਰ ਯਾਦਵ ਨੇ ਦੱਸਿਆ ਕਿ ਬੀਤੀ ਦੇਰ ਰਾਤ ਨੂੰ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਗੁੜਗਾਓਂ ਦੇ ਸੈਕਟਰ 12 ਖੇਤਰ ਵਿੱਚ ਇੱਕ ਰੋਡਵੇਜ਼ ਦੀ ਇੱਕ ਬੱਸ ਵਿੱਚ ਅੱਗ ਲੱਗ ਗਈ। ਸਮਾਂ ਰਹਿੰਦੇ ਬੱਸ ਵਿੱਚੋਂ ਸਵਾਰੀਆਂ ਉੱਤਰ ਗਿਆ। ਸੂਚਨਾ ਮਿਲਣ ‘ਤੇ, ਭੀਮ ਨਗਰ ਫਾਇਰ ਸਟੇਸ਼ਨ ਤੋਂ ਇੱਕ ਗੱਡੀ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ, ਜਿੱਥੇ ਟੀਮ ਨੇ ਅੱਗ ‘ਤੇ ਕਾਬੂ ਪਾਇਆ। ਜਦੋਂ ਤੱਕ ਅੱਗ ਬੁਝਾਈ ਗਈ, ਬੱਸ ਸੜ ਕੇ ਸੁਆਹ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਟੀਮ ਮੌਕੇ ਉੱਤੇ ਪਹੁੰਚੀ ਤਾਂ  ਡਰਾਈਵਰ ਅਤੇ ਕੰਡਕਟਰ ਮੌਕੇ ਉੱਤੇ ਨਹੀਂ ਮਿਲੇ। ਬਸ ਵਿੱਚ ਕੋਈ ਵੀ ਸਵਾਰੀ ਨਹੀਂ ਸੀ। ਅੱਗ ਲੱਗਣ ਦਾ ਸ਼ੁਰੂਆਤੀ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਪੁਲਿਸ ਵੀ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version