Homeਪੰਜਾਬਆਵਾਰਾ ਕੁੱਤੇ ਦਾ ਕਹਿਰ : 4 ਸਾਲਾ ਮਾਸੂਮ 'ਤੇ ਜਾਨਲੇਵਾ ਹਮਲਾ, ਚਿਹਰੇ...

ਆਵਾਰਾ ਕੁੱਤੇ ਦਾ ਕਹਿਰ : 4 ਸਾਲਾ ਮਾਸੂਮ ‘ਤੇ ਜਾਨਲੇਵਾ ਹਮਲਾ, ਚਿਹਰੇ ‘ਤੇ ਲੱਗੇ ਕਈ ਟਾਂਕੇ

ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਵਰਸੋਲਾ ‘ਚ ਆਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ਇਕ ਵਾਰ ਫਿਰ ਗੰਭੀਰ ਰੂਪ ‘ਚ ਸਾਹਮਣੇ ਆ ਗਈ ਹੈ। ਪਿੰਡ ‘ਚ ਇੱਕ ਅਵਾਰਾ ਕੁੱਤੇ ਨੇ ਘਰ ਦੇ ਬਾਹਰ ਖੇਡ ਰਹੇ 4 ਸਾਲਾ ਮਾਸੂਮ ਬੱਚੇ ‘ਤੇ ਅਚਾਨਕ ਹਮਲਾ ਕਰ ਦਿੱਤਾ , ਜਿਸ ਕਾਰਨ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਪੀੜਤ ਬੱਚੇ ਦੀ ਮਾਂ ਕੰਚਨ ਅਤੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਦੇ ਸਮੇਂ ਉਨ੍ਹਾਂ ਦੇ ਘਰ ਮਹਿਮਾਨ ਆਏ ਹੋਏ ਸਨ। ਇਸ ਦੌਰਾਨ ਬੱਚੇ ਘਰ ਦੇ ਮੇਨ ਗੇਟ ਦੇ ਬਾਹਰ ਖੜ੍ਹੇ ਸਕੂਟੀ ਕੋਲ ਖੇਡ ਰਹੇ ਸਨ। ਉਦੋਂ ਇਕ ਆਵਾਰਾ ਕੁੱਤੇ ਨੇ 4 ਸਾਲ ਦੇ ਬੱਚੇ ‘ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਦਾ ਚਿਹਰਾ ਆਪਣੇ ਜਬਾੜਿਆਂ ‘ਚ ਫੜ੍ਹ ਲਿਆ। ਗਲੀ ‘ਚ ਮੌਜੂਦ ਹੋਰ ਬੱਚਿਆਂ ਨੇ ਰੌਲਾ ਪਾਇਆ ਤਾਂ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਬਾਹਰ ਆਏ ਤਾਂ ਬੱਚਾ ਖੂਨ ਨਾਲ ਲੱਥਪੱਥ ਸੀ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਅਨੁਸਾਰ ਕੁੱਤੇ ਨੇ ਬੱਚੇ ਦੇ ਚਿਹਰੇ ਅਤੇ ਅੱਖਾਂ ‘ਤੇ ਡੂੰਘੇ ਜ਼ਖ਼ਮ ਕੀਤੇ ਹਨ। ਬੱਚੇ ਨੂੰ ਬੇਹੋਸ਼ ਕਰ ਦਿੱਤਾ ਗਿਆ ਅਤੇ ਕਈ ਟਾਂਕੇ ਲਗਾਏ ਗਏ ਅਤੇ ਐਂਟੀ ਰੈਬੀਜ਼ ਟੀਕੇ ਵੀ ਲਗਾਏ ਗਏ। ਅੱਖਾਂ ਦੇ ਮਾਹਿਰ ਡਾਕਟਰਾਂ ਅਨੁਸਾਰ ਬੱਚੇ ਦੀ ਅੱਖ ਦਾ ਅੰਦਰਲਾ ਹਿੱਸਾ ਸੁਰੱਖਿਅਤ ਹੈ ਪਰ ਜ਼ਖ਼ਮ ਕਾਫ਼ੀ ਡੂੰਘਾ ਹੈ। ਫਿਲਹਾਲ ਬੱਚਾ ਦਰਦ ਕਾਰਨ ਸਿਰਫ਼ ਜੂਸ ਅਤੇ ਹੋਰ ਤਰਲ ਪਦਾਰਥ ਹੀ ਲੈ ਸਕਦਾ ਹੈ।

ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬੱਚੇ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ ਅਤੇ ਪਿੰਡ ਵਾਸੀਆਂ ਵਿੱਚ ਵੀ ਡਰ ਹੈ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ ਅਤੇ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਹੋਰ ਮਾਸੂਮ ਬੱਚਾ ਅਜਿਹੀ ਘਟਨਾ ਦਾ ਸ਼ਿਕਾਰ ਨਾ ਬਣੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments