Home ਪੰਜਾਬ ਜਲੰਧਰ ‘ਚ ਸਟੇਸ਼ਨਰੀ ਤੇ ਕਿਤਾਬਾਂ ਦੀਆਂ ਦੁਕਾਨਾਂ ਇਸ ਦਿਨ ਤੱਕ ਰਹਿਣਗੀਆਂ ਬੰਦ

ਜਲੰਧਰ ‘ਚ ਸਟੇਸ਼ਨਰੀ ਤੇ ਕਿਤਾਬਾਂ ਦੀਆਂ ਦੁਕਾਨਾਂ ਇਸ ਦਿਨ ਤੱਕ ਰਹਿਣਗੀਆਂ ਬੰਦ

0

ਜਲੰਧਰ : ਮਾਈ ਹੀਰਾਂ ਗੇਟ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਸੂਰੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਦੇ ਮੌਕੇ ‘ਤੇ ਮਾਈ ਹੀਰਾਂ ਗੇਟ ਬਾਜ਼ਾਰ 26 ਤੋਂ 29 ਜੂਨ ਤੱਕ ਬੰਦ ਰਹੇਗਾ। ਇਸ ਦੌਰਾਨ ਸਾਰੀਆਂ ਸਟੇਸ਼ਨਰੀ ਅਤੇ ਕਿਤਾਬਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

ਰਮਨ ਸੂਰੀ ਨੇ ਕਿਹਾ ਕਿ ਇਹ ਫ਼ੈੈਸਲਾ ਦੁਕਾਨਦਾਰਾਂ ਨੂੰ ਕੁਝ ਦਿਨਾਂ ਲਈ ਪਰਿਵਾਰਕ ਅਤੇ ਖੁਸ਼ਹਾਲ ਮਾਹੌਲ ਦੇ ਨਾਲ-ਨਾਲ ਆਰਾਮ ਦੇਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਰਮਨ ਸੂਰੀ ਨੇ ਜਲੰਧਰ ਅਤੇ ਹੋਰ ਜ਼ਿਲ੍ਹਿਆਂ ਤੋਂ ਆਉਣ ਵਾਲੇ ਵਪਾਰੀਆਂ ਅਤੇ ਗਾਹਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤਰੀਕਾਂ ‘ਤੇ ਬਾਜ਼ਾਰ ਵਿੱਚ ਖਰੀਦਦਾਰੀ ਦੀ ਯੋਜਨਾ ਨਾ ਬਣਾਉਣ। ਐਸੋਸੀਏਸ਼ਨ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਤਾਂ ਜੋ ਬਾਜ਼ਾਰ ਬੰਦ ਹੋਣ ਦੌਰਾਨ ਕਿਸੇ ਨੂੰ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

NO COMMENTS

LEAVE A REPLY

Please enter your comment!
Please enter your name here

Exit mobile version