Homeਪੰਜਾਬਭਾਰਤੀ ਸਟੇਟ ਬੈਂਕ ਦੁਆਰਾ ਬੀ.ਐੱਸ.ਐੱਫ. ਨੂੰ ਵਾਤਾਵਰਣ ਅਨੁਕੂਲ ਇਲੈਕਟ੍ਰਿਕ ਗੱਡੀਆਂ ਕੀਤੀਆ ਗਈਆਂ...

ਭਾਰਤੀ ਸਟੇਟ ਬੈਂਕ ਦੁਆਰਾ ਬੀ.ਐੱਸ.ਐੱਫ. ਨੂੰ ਵਾਤਾਵਰਣ ਅਨੁਕੂਲ ਇਲੈਕਟ੍ਰਿਕ ਗੱਡੀਆਂ ਕੀਤੀਆ ਗਈਆਂ ਭੇਂਟ

ਅੰਮ੍ਰਿਤਸਰ : ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐੱਸ.ਆਰ.) ਦੇ ਤਹਿਤ, ਭਾਰਤੀ ਸਟੇਟ ਬੈਂਕ ਦੁਆਰਾ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੂੰ ਵਾਤਾਵਰਣ ਅਨੁਕੂਲ ਇਲੈਕਟ੍ਰਿਕ ਗੱਡੀਆਂ ਭੇਂਟ ਕੀਤੀਆਂ ਗਈਆਂ। ਪ੍ਰੋਗਰਾਮ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੋਜ਼ਾਨਾ ਹੋਣ ਵਾਲੀ ਬੀਟਿੰਗ ਰਿਟਰੀਟ ਪਰੇਡ ਸਥਾਨ, ਅਟਾਰੀ-ਵਾਘਾ ਬਾਰਡਰ ‘ਤੇ ਆਯੋਜਿਤ ਕੀਤਾ ਗਿਆ, ਜਿੱਥੇ ਹਰ ਰੋਜ਼ ਹਜ਼ਾਰਾਂ ਦੇਸ਼ ਭਗਤ ਦਰਸ਼ਕ ਵੱਡੀ ਗਿਣਤੀ ਵਿੱਚ ਆਉਂਦੇ ਹਨ।

ਇਹ ਇਲੈਕਟ੍ਰਿਕ ਗੱਡੀਆਂ ਬਜ਼ੁਰਗ ਨਾਗਰਿਕਾਂ, ਦਿਵਿਆਂਗਜਨਾਂ ਅਤੇ ਔਰਤਾਂ ਨੂੰ ਪਰੇਡ ਸਥਾਨ ‘ਤੇ ਆਰਾਮਦਾਇਕ ਅਤੇ ਸੁਖਾਲੇ ਆਵਾਜਾਈ ਵਿੱਚ ਸਹਾਇਤਾ ਕਰਨਗੀਆਂ। ਇਹ ਪਹਿਲ ਬੈਂਕ ਦੀ ਸਮਾਜਿਕ ਸੇਵਾ, ਰਾਸ਼ਟਰ ਪ੍ਰੇਮ ਅਤੇ ਸਭ ਨੂੰ ਬਰਾਬਰ ਸਹੂਲਤ ਦੇਣ ਦੀ ਭਾਵਨਾ ਨੂੰ ਦਰਸਾਉਂਦੀ ਹੈ। ਇਸ ਦੌਰਾਨ ਐੱਸ. ਐੱਸ. ਚੰਦੇਲ, ਡੀ. ਆਈ. ਜੀ. ਬੀ. ਐੱਸ. ਐੱਫ., ਕ੍ਰਿਸ਼ਨ ਸ਼ਰਮਾ, ਮੁੱਖ ਮਹਾਪ੍ਰਬੰਧਕ, ਐੱਸ. ਬੀ. ਆਈ. ਚੰਡੀਗੜ੍ਹ ਸਰਕਲ, ਬੰਬ ਸ਼ੰਕਰ ਮਿਸ਼ਰਾ, ਉਪ ਮਹਾਪ੍ਰਬੰਧਕ, ਪ੍ਰਸ਼ਾਸਨਿਕ ਦਫ਼ਤਰ, ਲੁਧਿਆਣਾ ਅਤੇ ਸਤਵਿੰਦਰ ਸਿੰਘ, ਖੇਤਰੀ ਪ੍ਰਬੰਧਕ, ਅੰਮ੍ਰਿਤਸਰ ਦੀ ਗਰਿਮਾਮਈ ਹਾਜ਼ਰੀ ਰਹੀ, ਨਾਲ ਹੀ ਬੀ. ਐੱਸ. ਐੱਫ. ਅਤੇ ਐੱਸ. ਬੀ. ਆਈ. ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਬੀ. ਐੱਸ. ਐੱਫ. ਅਧਿਕਾਰੀਆਂ ਨੇ ਇਸ ਸ਼ਲਾਘਾਯੋਗ ਪਹਿਲ ਲਈ ਧੰਨਵਾਦ ਕੀਤਾ ਅਤੇ ਇਸਨੂੰ ਬੈਂਕਿੰਗ ਤੋਂ ਅੱਗੇ ਵਧ ਕੇ ਸੇਵਾ  ਦੀ ਭਾਵਨਾ ਦਾ ਪ੍ਰਤੀਕ ਦੱਸਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments