ਬਿਹਾਰ : ਬਿਹਾਰ ਦੇ ਭੋਜਪੁਰ ਜ਼ਿਲ੍ਹੇ ਤੋਂ ਦੁਖਦਾਈ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਮੌਤ ਦੀ ਖ਼ਬਰ ਸੁਣਦਿਆਂ ਹੀ ਮ੍ਰਿਤਕ ਦੇ ਘਰ ਵਿੱਚ ਚੀਕ-ਪੁਕਾਰ ਮੱਚ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਬੇਟੀ ਦੇ ਲਈ ਮੁੰਡਾ ਦੇਖਣ ਜਾ ਰਿਹਾ ਸੀ ਪਿਤਾ
ਜਾਣਕਾਰੀ ਮੁਤਾਬਕ, ਘਟਨਾ ਜ਼ਿਲ੍ਹੇ ਦੇ ਗੜ੍ਹਨੀ ਥਾਣਾ ਖੇਤਰ ਦੀ ਹੈ। ਮ੍ਰਿਤਕ ਦੀ ਪਛਾਣ ਟਾਊਨ ਇਲਾਕੇ ਦੇ ਰੌਜਾ ਮੁਹੱਲਾ ਵਾਸੀ ਰਾਮਬਾਬੂ ਚੌਧਰੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਮਬਾਬੂ ਮੋਟਰਸਾਈਕਲ ‘ਤੇ ਆਪਣੀ ਧੀ ਖੁਸ਼ਬੂ ਕੁਮਾਰੀ ਲਈ ਮੁੰਡਾ ਦੇਖਣ ਪੀਰੋ ਵੱਲ ਜਾ ਰਹੇ ਸਨ। ਇਸੇ ਦੌਰਾਨ, ਬਗਵਾਂ ਰੇਲਵੇ ਕਰਾਸਿੰਗ ਕੋਲ ਇੱਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਪਿਆ ਅਤੇ ਟਰੱਕ ਦਾ ਪਿਛਲਾ ਟਾਇਰ ਉਸ ਉੱਤੇ ਚੜ੍ਹ ਗਿਆ। ਇਸ ਹਾਦਸੇ ਵਿੱਚ ਮੌਕੇ ‘ਤੇ ਹੀ ਮੌਤ ਹੋ ਗਈ।
ਮੌਤ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਇਲਾਕੇ ਦੇ ਪਿੰਡ ਵਾਲੇ ਗੁੱਸੇ ਵਿੱਚ ਆ ਗਏ। ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਇਸ ਤੋਂ ਬਾਅਦ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲੋਕਾਂ ਨੂੰ ਸਮਝਾ ਕੇ ਜਾਮ ਹਟਵਾਇਆ।











