Homeਦੇਸ਼ਦਿੱਲੀ ’ਚ ਤੇਜ਼ ਰਫ਼ਤਾਰ ਥਾਰ ਕਾਰ ਦਾ ਕਹਿਰ, 13 ਸਾਲ ਦੇ ਬੱਚੇ...

ਦਿੱਲੀ ’ਚ ਤੇਜ਼ ਰਫ਼ਤਾਰ ਥਾਰ ਕਾਰ ਦਾ ਕਹਿਰ, 13 ਸਾਲ ਦੇ ਬੱਚੇ ਨੂੰ ਮਾਰੀ ਟੱਕਰ

ਦਿੱਲੀ : ਦਿੱਲੀ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰ ਥਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿੱਚ ਇੱਕ ਥਾਰ ਨੇ 13 ਸਾਲ ਦੇ ਮੁੰਡੇ ਨੂੰ ਟੱਕਰ ਮਾਰ ਦਿੱਤੀ। ਪੁਲਿਸ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੀ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਰਾਰ ਥਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ, ਦਿੱਲੀ ਪੁਲਿਸ ਨੇ ਬੀਤੀ (15 ਅਕਤੂਬਰ) ਦੁਪਹਿਰ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। 15 ਅਕਤੂਬਰ ਨੂੰ, ਪੁਲਿਸ ਨੂੰ ਇੱਕ ਪੀਸੀਆਰ ਕਾਲ ਆਈ ਜਿਸ ਵਿੱਚ ਉਨ੍ਹਾਂ ਨੂੰ ਪੀ.ਐਸ. ਵੀਕੇ ਨੌਰਥ ਵਿੱਚ ਵਸੰਤ ਕੁੰਜ ਦੇ ਇੰਡੀਅਨ ਆਇਲ ਪੈਟਰੋਲ ਪੰਪ ਸੀ-8 ਦੇ ਨੇੜੇ ਇੱਕ ਹਾਦਸੇ ਦੀ ਸੂਚਨਾ ਦਿੱਤੀ ਗਈ। ਦੱਸਿਆ ਗਿਆ ਕਿ ਇੱਕ ਕਾਲੇ ਰੰਗ ਦੀ ਥਾਰ ਨੇ ਇੱਕ ਬੱਚੇ ਨੂੰ ਟੱਕਰ ਮਾਰ ਦਿੱਤੀ ਹੈ। ਸੂਚਨਾ ਮਿਲਣ ‘ਤੇ, ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੱਚੇ ਨੂੰ ਬੇਹੋਸ਼ ਅਤੇ ਖੂਨ ਨਾਲ ਲੱਥਪੱਥ ਪਾਇਆ। ਪੁਲਿਸ ਨੇ ਤੁਰੰਤ ਪੀ.ਸੀ.ਆਰ. ਵੈਨ ਵਿੱਚ ਬੱਚੇ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਦੌਰਾਨ ਪੁਲਿਸ ਨੇ ਐੱਫਐੱਸਐੱਲ ਟੀਮ ਨੂੰ ਵੀ ਹਾਦਸੇ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਮੌਕਾ-ਏ-ਵਾਰਦਾਤ ‘ਤੇ ਬੁਲਾਇਆ। ਐੱਫਐੱਸਐੱਲ ਟੀਮ ਮੌਕੇ ‘ਤੇ ਪਹੁੰਚੀ ਅਤੇ ਆਲੇ-ਦੁਆਲੇ ਤੋਂ ਸਬੂਤ ਇਕੱਠੇ ਕੀਤੇ। ਟੀਮ ਨੂੰ ਆਲੇ-ਦੁਆਲੇ ਤੋਂ ਖੂਨ ਅਤੇ ਇੱਕ ਟੁੱਟਿਆ ਹੋਇਆ ਸਾਈਕਲ ਮਿਲਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਾਈਕਲ ਬੱਚੇ ਦਾ ਹੀ ਹੈ ਅਤੇ ਹਾਦਸੇ ਵੇਲੇ ਉਹ ਆਪਣੇ ਸਾਈਕਲ ‘ਤੇ ਕਿਤੇ ਜਾ ਰਿਹਾ ਸੀ। ਮ੍ਰਿਤਕ ਬੱਚੇ ਦੀ ਉਮਰ 13 ਸਾਲ ਸੀ ਅਤੇ ਉਹ ਆਰਕੇ ਪੁਰਮ ਸੈਕਟਰ 6 ਦਾ ਰਹਿਣ ਵਾਲਾ ਸੀ। ਬੱਚਾ 8ਵੀਂ ਜਮਾਤ ਵਿੱਚ ਪੜ੍ਹਦਾ ਸੀ। ਥਾਣਾ ਵਸੰਤਪੁਰ ਪੁਲਿਸ ਨੇ ਇਸ ਮਾਮਲੇ ਸੰਬੰਧੀ ਧਾਰਾਵਾਂ ਵਿੱਚ ਐੱਫਆਈਆਰ ਦਰਜ ਕਰ ਲਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments