Homeਪੰਜਾਬਪੀ.ਐਸ.ਪੀ.ਸੀ.ਐਲ. ਦੇ ਘਮਰੌਦਾ ਸਬ-ਡਵੀਜ਼ਨ ਦਫ਼ਤਰ ਵੱਲੋਂ ਲਗਾਇਆ ਗਿਆ ਵਿਸ਼ੇਸ਼ ਕੈਂਪ

ਪੀ.ਐਸ.ਪੀ.ਸੀ.ਐਲ. ਦੇ ਘਮਰੌਦਾ ਸਬ-ਡਵੀਜ਼ਨ ਦਫ਼ਤਰ ਵੱਲੋਂ ਲਗਾਇਆ ਗਿਆ ਵਿਸ਼ੇਸ਼ ਕੈਂਪ

ਨਾਭਾ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਘਮਰੌਦਾ ਸਬ-ਡਵੀਜ਼ਨ ਦਫ਼ਤਰ ਵੱਲੋਂ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਦੌਰਾਨ ਸਬ-ਡਵੀਜ਼ਨ ਦੇ ਐਸ.ਡੀ.ਓ ਵਰਿੰਦਰਪਾਲ ਸਿੰਘ ਨੇ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਿਜਲੀ ਖਾਤੇ ਵਿੱਚ ਸਹੀ ਮੋਬਾਈਲ ਨੰਬਰ ਅਤੇ ਈ-ਮੇਲ ਆਈ.ਡੀ. ਜਰੂਰ ਅਪਡੇਟ ਕਰਵਾਓ। ਉਨ੍ਹਾਂ ਕਿਹਾ ਕਿ ਇਸ ਨਾਲ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ, ਬਿੱਲ ਸਬੰਧੀ ਸੰਦੇਸ਼, ਜ਼ਰੂਰੀ ਜਾਣਕਾਰੀ ਅਤੇ ਹੋਰ ਖਪਤਕਾਰ ਸੇਵਾਵਾਂ ਬਾਰੇ ਸਮੇਂ ਸਿਰ ਜਾਣਕਾਰੀ ਮਿਲਦੀ ਰਹੇਗੀ।

ਖਪਤਕਾਰਾਂ ਨੂੰ ਕੀ ਕਰਨ?
ਆਪਣੇ ਬਿਜਲੀ ਖਾਤੇ ਵਿੱਚ ਮੋਬਾਈਲ ਨੰਬਰ ਅਤੇ ਈ-ਮੇਲ ਆਈ.ਡੀ ਅੱਪਡੇਟ ਕਰਵਾਓ।

PSPCL Consumer App ਜਾਂ ਔਨਲਾਈਨ ਕੰਜ਼ਿਊਮਰ ਸਰਵਿਸ ਰਾਹੀਂ ਆਪਣੇ ਵੇਰਵਿਆਂ ਦੀ ਜਾਂਚ ਕਰੋ।

ਮੋਬਾਈਲ ਨੰਬਰ ਜਾਂ ਈ-ਮੇਲ ਬਦਲਣ ‘ਤੇ ਤੁਰੰਤ ਨਵੀਂ ਜਾਣਕਾਰੀ ਅੱਪਡੇਟ ਕਰੋ।

ਆਪਣੇ ਬਿਜਲੀ ਖਾਤੇ ਦੀ ਜਾਣਕਾਰੀ ਨੂੰ ਹਮੇਸ਼ਾ ਅੱਪਡੇਟ ਰੱਖੋ, ਤਾਂ ਜੋ ਤੁਸੀਂ ਸਮੇਂ ਸਿਰ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਦਾ ਲਾਭ ਲੈ ਸਕੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments