Homeਮਨੋਰੰਜਨਸਾਉਥ ਫ਼ਿਲਮ ਇੰਡਸਟਰੀ ’ਚ ਸੋਗ ਦ ਲਹਿਰ, ਅਦਾਕਾਰ ਸੰਤੋਸ਼ ਬਲਰਾਜ ਦਾ ਹੋਇਆ...

ਸਾਉਥ ਫ਼ਿਲਮ ਇੰਡਸਟਰੀ ’ਚ ਸੋਗ ਦ ਲਹਿਰ, ਅਦਾਕਾਰ ਸੰਤੋਸ਼ ਬਲਰਾਜ ਦਾ ਹੋਇਆ ਦੇਹਾਂਤ

ਮੁੰਬਈ : ਸਾਉਥ ਫ਼ਿਲਮ ਇੰਡਸਟਰੀ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਇੱਕ ਤੋਂ ਬਾਅਦ ਇੱਕ ਕਈ ਸਿਤਾਰਿਆਂ ਦੀ ਮੌਤ ਨੇ ਪੂਰੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਕੰਨੜ ਅਦਾਕਾਰ ਸੰਤੋਸ਼ ਬਲਰਾਜ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 34 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਮਸ਼ਹੂਰ ਫ਼ਿਲਮ ਨਿਰਮਾਤਾ ਅਨੇਕਲ ਬਲਰਾਜ ਦੇ ਪੁੱਤਰ ਸੰਤੋਸ਼ ਬਲਰਾਜ ਪੀਲੀਆ ਤੋਂ ਪੀੜਤ ਸਨ। ਉਨ੍ਹਾਂ ਦਾ ਕਰਨਾਟਕ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਉਨ੍ਹਾਂ ਨੇ ਉੱਥੇ ਆਖਰੀ ਸਾਹ ਲਿਆ।

ਪੀਲੀਆ ਕਾਰਨ ਸੰਤੋਸ਼ ਬਲਰਾਜ ਨੂੰ ਕੁਝ ਦਿਨਾਂ ਤੋਂ ਕਰਨਾਟਕ ਦੇ ਕੁਮਾਰਸਵਾਮੀ ਲੇਆਉਟ ਦੇ ਸਾਗਰ ਅਪੋਲੋ ਹਸਪਤਾਲ ਦੇ ਆਈ.ਸੀ.ਯੂ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਲਾਜ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਆਖਰਕਾਰ ਬੀਤੇ ਦਿਨ 5 ਅਗਸਤ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਸੰਤੋਸ਼ ਬਲਰਾਜ ਦੇ ਪਰਿਵਾਰ ਵਿੱਚ ਹੁਣ ਸਿਰਫ਼ ਇੱਕ ਵਿਧਵਾ ਮਾਂ ਹੈ। ਉਨ੍ਹਾਂ ਦੇ ਪਿਤਾ ਅਨੇਕਲ ਬਲਰਾਜ ਦੀ 15 ਮਈ 2022 ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਸੰਤੋਸ਼ ਬਲਰਾਜ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2009 ਦੀ ਫ਼ਿਲਮ ‘ਕੈਮਪਾ’  ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਪਰ ਉਨ੍ਹਾਂ ਨੂੰ 2015 ਦੀ ਫ਼ਿਲਮ ‘ਗਨੱਪਾ’ ਨਾਲ ਸਫਲਤਾ ਮਿਲੀ। ਇਸ ਤੋਂ ਬਾਅਦ ਉਹ ਕਈ ਹੋਰ ਫ਼ਿਲਮਾਂ ਵਿੱਚ ਨਜ਼ਰ ਆਏ। ਸੰਤੋਸ਼ ਬਲਰਾਜ ਦੀ ਆਖਰੀ ਫ਼ਿਲਮ ‘ਸੱਤਯਮ’ ਸੀ ਜੋ ਸਾਲ 2024 ਵਿੱਚ ਰਿਲੀਜ਼ ਹੋਈ ਸੀ। ਸੰਤੋਸ਼ ਬਲਰਾਜ ਆਪਣੇ ਕਰੀਅਰ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਸਨ ਪਰ ਕਿਸਮਤ ਨੇ ਸ਼ਾਇਦ ਉਨ੍ਹਾਂ ਲਈ ਕੁਝ ਹੋਰ ਹੀ ਲਿਖਿਆ ਸੀ।

ਸੰਤੋਸ਼ ਬਲਰਾਜ ਤੋਂ ਪਹਿਲਾਂ, ਫਿਸ਼ ਵੈਂਕਟ, ਕੋਟਾ ਸ਼੍ਰੀਨਿਵਾਸ ਰਾਓ, ਬੀ. ਸਰੋਜਾ ਦੇਵੀ ਅਤੇ ਵਿਸ਼ਨੂੰ ਪ੍ਰਸਾਦ ਵਰਗੇ ਕਲਾਕਾਰਾਂ ਦਾ ਦੇਹਾਂਤ ਹੋ ਗਿਆ ਹੈ। ਪੂਰੇ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਸਦਮੇ ਵਿੱਚ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments