HomeLifestyleਗਰਮੀਆਂ ਦੇ ਮੌਸਮ ’ਚ ਘਰ ਦੀ ਛੱਤ ਨੂੰ ਠੰਢਾ ਰੱਖਣ ਦੇ ਲਈ...

ਗਰਮੀਆਂ ਦੇ ਮੌਸਮ ’ਚ ਘਰ ਦੀ ਛੱਤ ਨੂੰ ਠੰਢਾ ਰੱਖਣ ਦੇ ਲਈ ਕੁਝ ਆਸਾਨ ਤਰੀਕੇ  

Life Style : ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਭ ਤੋਂ ਵੱਡੀ ਮੁਸੀਬਤ ਹੁੰਦੀ ਹੈ ਛੱਤ ਦਾ ਗਰਮ ਹੋਣਾ। ਭੱਠੀ’ ਵਰਗੀ ਗਰਮੀ ਉਗਲਦੀ ਛੱਤ। ਜੇਕਰ ਤੁਸੀਂ ਟਾਪ ਫਲੋਰ ‘ਤੇ ਰਹਿੰਦੇ ਹੋ, ਤਾਂ ਦਿਨ ਵੇਲੇ ਕਮਰੇ ਵਿੱਚ ਬੈਠਣਾ ਕਿਸੇ ਸਜ਼ਾ ਤੋਂ ਘੱਟ ਨਹੀਂ ਲੱਗਦਾ। ਪੱਖਾ ਵੀ ਗਰਮ ਹਵਾ ਸੁੱਟਣ ਲੱਗਦਾ ਹੈ ਅਤੇ ਕੂਲਰ-AC ਵੀ ਫੇਲ੍ਹ ਹੋਣ ਲੱਗਦੇ ਹਨ। ​ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਆਸਾਨ ਅਤੇ ਸਸਤੇ ਤਰੀਕਿਆਂ ਨਾਲ ਤੁਸੀਂ ਆਪਣੀ ਛੱਤ ਨੂੰ ਠੰਢਾ ਰੱਖ ਸਕਦੇ ਹੋ? ਜੀਂ ਹਾਂ, ਤਾਂ ਆਓ ਜਾਣਦੇ ਹਾਂ ਉਹ ਘਰੇਲੂ ਉਪਚਾਰ ਜਿਸ ਨਾਲ ਤੁਹਾਡੇ ਘਰ ਦੀ ਛੱਤ ਰਹੇਗੀ ਠੰਢੀ ਅਤੇ ਘਰ ਵਿੱਚ ਬਣੀ ਰਹੇਗੀ ਠੰਢਕ।

ਛੱਤ ਨੂੰ ਠੰਡਾ ਕਰਨ ਦੇ ਲਈ ਅਪਣਾਓ ਇਹ ਤਰੀਕੇ:

  1. ਗ੍ਰੀਨ ਨੈਟ –

ਤੁਸੀਂ ਨਰਸਰੀ ਜਾਂ ਬਾਗ ਵਿੱਚ ਹਰਾ ਜਾਲ ਦੇਖਿਆ ਹੋਵੇਗਾ। ਤੁਸੀਂ ਇਸਨੂੰ ਆਪਣੀ ਛੱਤ ‘ਤੇ ਵੀ ਲਗਵਾ ਸਕਦੇ ਹੋ। ਇਹ ਸੂਰਜ ਦੀ ਸਿੱਧੀ ਰੋਸ਼ਨੀ ਨੂੰ ਛੱਤ ‘ਤੇ ਪੈਣ ਤੋਂ ਰੋਕਦਾ ਹੈ। ਇਸਨੂੰ ਲਗਾਉਣ ਨਾਲ ਛੱਤ ਦੀ ਸਤਹ ਗਰਮ ਨਹੀਂ ਹੁੰਦੀ ਅਤੇ ਹੇਠਲੇ ਕਮਰੇ ਵਿੱਚ ਗਰਮੀ ਘੱਟ ਮਹਿਸੂਸ ਹੁੰਦੀ ਹੈ।

  1. ਟੈਰੇਸ ਗਾਰਡਨ –

ਜੇਕਰ ਤਹਾਨੂੰ ਪੌਦਿਆਂ ਦਾ ਸ਼ੌਕ ਹੈ, ਤਾਂ ਇਹ ਤਰੀਕਾ ਤੁਹਾਡੇ ਲਈ ਸੰਪੂਰਨ ਹੈ। ਛੱਤ ‘ਤੇ ਗਮਲੇ ਰੱਖੋ ਜਾਂ ਛੋਟੀ ਜਿਹੀ ਕਿਆਰੀ ਬਣਾਓ। ਮਿੱਟੀ ਅਤੇ ਪੌਦਿਆਂ ਦੇ ਕਾਰਨ ਛੱਤ ’ਤੇ ਧੂਪ ਦਾ ਸਿੱਧਾ ਅਸਰ ਘੱਟ ਹੁੰਦਾ ਹੈ। ਜਦੋਂ ਤੁਸੀਂ ਪੌਦਿਆਂ ਨੂੰ ਪਾਣੀ ਦਿੰਦੇ ਹੋ, ਤਾਂ ਵਾਸ਼ਪੀਕਰਨ ਦੇ ਕਾਰਨ ਛੱਤ ਆਪਣੇ ਆਪ ਠੰਢੀ ਹੋ ਜਾਂਦੀ ਹੈ।

  1. ਜੂਟ ਦੀਆਂ ਬੋਰੀਆਂ –

ਇਹ ਇੱਕ ਬਹੁਤ ਹੀ ਸਰਲ ਅਤੇ ਸਸਤਾ ਹੱਲ ਹੈ। ਸ਼ਾਮ ਨੂੰ ਛੱਤ ‘ਤੇ ਜੂਟ ਦੀਆਂ ਬੋਰੀਆਂ ਵਿਛਾਓ। ਉਨ੍ਹਾਂ ‘ਤੇ ਥੋੜ੍ਹਾ ਜਿਹਾ ਪਾਣੀ ਛਿੜਕੋ। ਇਸ ਨਾਲ ਛੱਤ ਦੀ ਗਰਮੀ ਸ਼ਾਂਤ ਹੋ ਜਾਵੇਗੀ ਅਤੇ ਰਾਤ ਨੂੰ ਕਮਰਾ ਬਿਲਕੁਲ ਠੰਢਾ ਰਹੇਗਾ।

  1. ਪਾਣੀ ਦਾ ਛਿੜਕਾਅ –

ਛੱਤ ਦੀ ਗਰਮੀ ਨੂੰ ਘੱਟ ਕਰਨ ਦੇ ਲਈ, ਸੂਰਜ ਡੁੱਬਣ ਤੋਂ ਬਾਅਦ ਛੱਤ ਤੇ ਪਾਣੀ ਪਾਓ। ਦੁਪਹਿਰ ਨੂੰ ਛੱਤ ਨੂੰ ਪਾਣੀ ਨਾ ਪਾਓ, ਕਿਉਂਕਿ ਇਸ ਨਾਲ ਨਮੀ(Humidity) ਵਧ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments