Homeਹੈਲਥਜੀਵਨ ਸ਼ੈਲੀ ਦੀਆਂ ਕੁਝ ਗੰਦੀਆਂ ਆਦਤਾਂ ਦਿਲ ਲਈ ਹੋ ਸਕਦੀਆਂ ਹਨ ਖ਼ਤਰਨਾਕ

ਜੀਵਨ ਸ਼ੈਲੀ ਦੀਆਂ ਕੁਝ ਗੰਦੀਆਂ ਆਦਤਾਂ ਦਿਲ ਲਈ ਹੋ ਸਕਦੀਆਂ ਹਨ ਖ਼ਤਰਨਾਕ

Health News : ਅੱਜਕੱਲ੍ਹ ਦੇ ਲਾਈਫਸਟਾਈਲ ਅਤੇ ਖਾਣ-ਪੀਣ ਦੀ ਵਜ੍ਹਾ ਨਾਲ ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਨੌਜਵਾਨ ਵਰਗ ਵੀ ਹੁਣ ਦਿਲ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜੋ ਪਹਿਲਾਂ ਸਿਰਫ਼ ਬਜ਼ੁਰਗਾਂ ਵਿੱਚ ਦੇਖਣ ਨੂੰ ਮਿਲਦੇ ਸਨ। ਜੀਵਨ ਸ਼ੈਲੀ ਦੀਆਂ ਕੁਝ ਗੰਦੀਆਂ ਆਦਤਾਂ ਦਿਲ ਦੀ ਸਿਹਤ ਨੂੰ ਗੰਭੀਰ ਰੂਪ ਨਾਲ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਦਿਲ ਨੂੰ ਕਮਜ਼ੋਰ ਬਣਾ ਦਿੰਦੀਆਂ ਹਨ। ਇਹ ਆਦਤਾਂ ਸਿਰਫ਼ ਸਰੀਰਕ ਸਿਹਤ ਨੂੰ ਹੀ ਪ੍ਰਭਾਵਿਤ ਨਹੀਂ ਕਰਦੀਆਂ, ਸਗੋਂ ਮਾਨਸਿਕ ਸਥਿਤੀ ਨੂੰ ਵੀ ਵਿਗਾੜ ਦਿੰਦੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ, ਜੋ ਦਿਲ ਲਈ ਖ਼ਤਰਨਾਕ ਹੋ ਸਕਦੀ ਹੈ ਅਤੇ ਕਿਉਂ ਇਹ ਸਾਨੂੰ ਜਲਦੀ ਹਾਰਟ ਅਟੈਕ ਦਾ ਸ਼ਿਕਾਰ ਬਣਾ ਸਕਦੀ ਹੈ:

ਸ਼ਰਾਬ ਅਤੇ ਤੰਬਾਕੂ ਦਾ ਸੇਵਨ: ਸ਼ਰਾਬ ਅਤੇ ਤੰਬਾਕੂ ਦਾ ਸੇਵਨ ਦਿਲ ਦੀ ਸਿਹਤ ਲਈ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਂਦਾ ਹੈ। ਸ਼ਰਾਬ ਪੀਣ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ, ਜਿਸ ਨਾਲ ਦਿਲ ‘ਤੇ ਦਬਾਅ ਪੈਂਦਾ ਹੈ। ਤੰਬਾਕੂ ਵਿੱਚ ਮੌਜੂਦ ਨਿਕੋਟਿਨ ਖੂਨ ਦੀਆਂ ਨਾੜੀਆਂ ਨੂੰ ਸੁੰਗੜ ਦਿੰਦਾ ਹੈ, ਜਿਸ ਨਾਲ ਕੋਲੈਸਟ੍ਰੋਲ ਵੱਧਦਾ ਹੈ ਅਤੇ ਧਮਨੀਆਂ ਵਿੱਚ ਜਮ੍ਹਾਂ ਹੁੰਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵੱਧਦਾ ਹੈ।

ਕਸਰਤ ਨਾ ਕਰਨਾ: ਕਸਰਤ ਨਾ ਕਰਨ ਨਾਲ ਦਿਲ ਦੀ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਬਣਾ ਦਿੰਦਾ ਹੈ ਅਤੇ ਧਮਨੀਆਂ ਵਿੱਚ ਫੈਟ ਜਮ੍ਹਾਂ ਹੋਣ ਲੱਗਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵਧਦਾ ਹੈ। ਨਿਯਮਤ ਕਸਰਤ ਨਾ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।

ਖ਼ਰਾਬ ਖਾਣ ਪੀਣ: ਤਣਾਅ ਨੂੰ ਨਜ਼ਰਅੰਦਾਜ਼ ਕਰਨਾ ਦਿਲ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਬਹੁਤ ਜ਼ਿਆਦਾ ਤਣਾਅ ਨਾਲ ਸਰੀਰ ਵਿੱਚ ਕੋਰਟੀਸੋਲ ਦਾ ਪੱਧਰ ਵੱਧਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ। ਮਾਨਸਿਕ ਤਣਾਅ ਦਾ ਪ੍ਰਭਾਵ ਸਿਰਫ਼ ਦਿਮਾਗ਼ ‘ਤੇ ਹੀ ਨਹੀਂ ਪੈਂਦਾ, ਸਗੋਂ ਇਹ ਦਿਲ ਦੀਆਂ ਧੜਕਣਾਂ ਨੂੰ ਅਸਧਾਰਨ ਬਣਾ ਸਕਦਾ ਹੈ ਅਤੇ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।

ਬਹੁਤ ਜ਼ਿਆਦਾ ਤਣਾਅ ਲੈਣਾ: ਤਣਾਅ ਨੂੰ ਨਜ਼ਰਅੰਦਾਜ਼ ਕਰਨਾ ਦਿਲ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਬਹੁਤ ਜ਼ਿਆਦਾ ਤਣਾਅ ਨਾਲ ਸਰੀਰ ਵਿੱਚ ਕੋਰਟੀਸੋਲ ਦਾ ਪੱਧਰ ਵੱਧਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ। ਮਾਨਸਿਕ ਤਣਾਅ ਦਾ ਪ੍ਰਭਾਵ ਸਿਰਫ਼ ਦਿਮਾਗ਼ ‘ਤੇ ਹੀ ਨਹੀਂ ਪੈਂਦਾ, ਸਗੋਂ ਇਹ ਦਿਲ ਦੀਆਂ ਧੜਕਣਾਂ ਨੂੰ ਅਸਧਾਰਨ ਬਣਾ ਸਕਦਾ ਹੈ ਅਤੇ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।

ਨੀਂਦ ਦੀ ਘਾਟ: ਚੰਗੀ ਅਤੇ ਪੂਰੀ ਨੀਂਦ ਸਾਡੇ ਸਰੀਰ ਅਤੇ ਦਿਲ ਦੇ ਲਈ ਬਹੂਤ ਜ਼ਰੂਰੀ ਹੈ। ਜਦੋਂ ਸਰੀਰ ਪੂਰੀ ਨੀਂਦ ਨਹੀਂ ਲੈਂਦਾ, ਤਾਂ ਇਹ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਵਧਾ ਸਕਦਾ ਹੈ। ਨੀਂਦ ਦੀ ਘਾਟ ਨਾਲ ਹਾਰਮੋਨਲ ਅਸੰਤੁਲਨ ਹੋ ਸਕਦਾ ਹੈ, ਜਿਸ ਨਾਲ ਭਾਰ ਵਧਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments