Home ਸੰਸਾਰ ਨਾਜ਼ਕਾ ਲਾਈਨਜ਼ ਦੇ ਦਰਸ਼ਨ ਲਈ ਜਾ ਰਿਹਾ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ, 13...

ਨਾਜ਼ਕਾ ਲਾਈਨਜ਼ ਦੇ ਦਰਸ਼ਨ ਲਈ ਜਾ ਰਿਹਾ ਛੋਟਾ ਜਹਾਜ਼ ਹੋਇਆ ਹਾਦਸਾਗ੍ਰਸਤ, 13 ਲੋਕਾਂ ਦੀ ਹੋਈ ਮੌਤ

0

ਪੇਰੂ : ਸਾਉਥ ਅਮਰੀਕਾ ਦੇਸ਼ ਪੇਰੂ ਵਿੱਚ ਬੀਤੇ ਦਿਨ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਸੈਲਾਨੀਆਂ ਨੂੰ ਵਿਸ਼ਵ ਪ੍ਰਸਿੱਧ ਨਾਜ਼ਕਾ ਲਾਈਨਜ਼ ਲੈ ਕੇ ਜਾ ਰਿਹਾ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਸਵਾਰ ਸਾਰੇ 13 ਲੋਕਾਂ ਦੀ ਮੌਤ ਹੋ ਗਈ। ਫਿਲਹਾਲ ਹਾਦਸੇ ਦਾ ਕਾਰਨ ਅਣਜਾਣ ਹੈ, ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਅਧਿਕਾਰੀ ਜੋਰਜ ਐਂਡਰੇਡ ਦੇ ਅਨੁਸਾਰ, ਜਹਾਜ਼ ਵਿੱਚ 11 ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਵਾਰ ਸਨ। ਹਾਦਸੇ ਵਿੱਚ ਕਿਸੇ ਦੇ ਵੀ ਬਚਣ ਦੀ ਸੂਚਨਾ ਨਹੀਂ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਹਾਜ਼ ਨੇ ਨੇੜਲੇ ਸ਼ਹਿਰ ਇਕਾ ਤੋਂ ‘ਟੇਕ ਆਫ ਕੀਤਾ ਸੀ। ਇਹ ਟੂਰਿਸਟ ਜਹਾਜ਼ ਪ੍ਰਾਚੀਨ ਵਿਰਾਸਤ ਨਾਜ਼ਕਾ ਲਾਈਨਜ਼ ਦੇ ਹਵਾਈ ਦਰਸ਼ਨ ਲਈ ਜਾ ਰਿਹਾ ਸੀ। ਪਰ ਨਾਜ਼ਕਾ ਲਾਈਨਜ਼ ਦੇ ਨੇੜੇ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਖੇਤਾਂ ਵਿੱਚ ਜਾ ਡਿੱਗਾ। ਜਿਸ ਤੋਂ ਬਾਅਦ ਇਸ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਤੁਰੰਤ ਰਾਹਤ ਅਤੇ ਬਚਾਅ ਕਾਰਜ ਕਰਨਾ ਸੰਭਵ ਨਹੀਂ ਹੋ ਸਕਿਆ।

ਨਾਜ਼ਕਾ ਲਾਈਨਜ਼ ਦੇਖਣ ਜਾ ਰਹੇ ਸਨ ਸੈਲਾਨੀ

ਨਾਜ਼ਕਾ ਲਾਈਨਾਂ ਪੇਰੂ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹਨ। ਮੰਨਿਆ ਜਾਂਦਾ ਹੈ ਕਿ ਇਹ ਵਿਸ਼ਾਲ ਭੂਗੋਲਿਕ ਚਿੰਨ੍ਹ 500 ਈਸਾ ਪੂਰਵ ਅਤੇ 500 ਈਸਵੀ ਦੇ ਵਿਚਕਾਰ ਨਾਜ਼ਕਾ ਸਭਿਅਤਾ ਦੁਆਰਾ ਬਣਾਏ ਗਏ ਸਨ। ਇਨ੍ਹਾਂ ਵਿੱਚ ਜਾਨਵਰਾਂ, ਪੌਦਿਆਂ ਅਤੇ ਜਿਓਮੈਟ੍ਰਿਕ ਆਕਾਰਾਂ ਦੀਆਂ ਵੱਡੀਆਂ ਤਸਵੀਰਾਂ ਹਨ, ਜਿਨ੍ਹਾਂ ਵਿੱਚ ਬਾਂਦਰ, ਹਮਿੰਗਬਰਡ ਅਤੇ ਬਿੱਲੀਆਂ ਸ਼ਾਮਲ ਹਨ। ਇਨ੍ਹਾਂ ਵੱਡੀਆਂ ਲਾਈਨਾਂ ਨੂੰ ਹਵਾਈ ਜਹਾਜ਼ ਤੋਂ ਸਭ ਤੋਂ ਵਧੀਆ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਲਾਈਨਾਂ 100-300 ਮੀਟਰ ਚੌੜੀਆਂ ਅਤੇ ਇਸ ਤੋਂ ਵੀ ਵੱਡੇ ਆਕਾਰ ਦੀ ਹੈ। ਕੁਝ ਸਿੱਧੀਆਂ ਲਾਈਨਾਂ ਕਈ ਕਿਲੋਮੀਟਰ ਤੱਕ ਫੈਲੀਆਂ ਹੋਈਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version