ਹਰਿਆਣਾ : ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਨੇੜੇ ਧੂਲਕੋਟ ਪਿੰਡ ਵਿੱਚ ਉਸਾਰੀ ਅਧੀਨ ਤਿੰਨ ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਐਤਵਾਰ ਦੇਰ ਰਾਤ ਮਲਬੇ ਵਿੱਚੋਂ ਕੱਢੇ ਗਏ ਦੋ ਹੋਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸਲੈਬਾਂ ਪਾਉਂਦੇ ਸਮੇਂ ਢਹਿ ਗਈ ਇਮਾਰਤ
ਇਹ ਹਾਦਸਾ ਬੀਤੀ ਸ਼ਾਮ ਨੂੰ ਉਸ ਸਮੇਂ ਵਾਪਰਿਆ ਜਦੋਂ ਉਸਾਰੀ ਅਧੀਨ ਇਮਾਰਤ ਦੀ ਪਹਿਲੀ ਮੰਜ਼ਿਲ ਦੀ ਛੱਤ ਦੇ ਲਈ ਕੰਕਰੀਟ ਦੀਆਂ ਸਲੈਬਾਂ ਪਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਪੂਰੀ ਇਮਾਰਤ ਢਹਿ ਗਈ।
ਹੇਠਾਂ ਅਤੇ ਉੱਪਰ ਕੰਮ ਕਰ ਰਹੇ ਸਨ ਮਜ਼ਦੂਰ
ਹਾਦਸੇ ਦੇ ਸਮੇਂ, ਕੁਝ ਮਜ਼ਦੂਰ ਜ਼ਮੀਨੀ ਮੰਜ਼ਿਲ ‘ਤੇ ਕੰਮ ਕਰ ਰਹੇ ਸਨ, ਜਦੋਂ ਕਿ ਕੁਝ ਉੱਪਰਲੀਆਂ ਮੰਜ਼ਿਲਾਂ ‘ਤੇ ਕੰਕਰੀਟ ਪਾ ਰਹੇ ਸਨ। ਹਾਦਸੇ ਵਿੱਚ 10 ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ।
ਮਲਬੇ ਵਿੱਚੋਂ ਕੱਢੇ ਗਏ ਦੋ ਲੋਕਾਂ ਦੀ ਮੌਤ
ਅਧਿਕਾਰੀਆਂ ਅਨੁਸਾਰ, ਮਲਬੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ। ਰਾਤ ਮਲਬੇ ਵਿੱਚੋਂ ਕੱਢੇ ਗਏ ਦੋ ਹੋਰ ਲੋਕਾਂ ਨੂੰ ਬੀਤੀ ਦੇਰ ਰਾਤ ਮ੍ਰਿਤਕ ਐਲਾਨ ਕੀਤਾ ਗਿਆ। ਇਸ ਨਾਲ, ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ। ਇਸ ਨਾਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਛੇ ਹੋ ਗਈ ਹੈ।










