ਜਲੰਧਰ : ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਅੱਜ ਵਾਧਾ ਦਰਜ ਕੀਤਾ ਗਿਆ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ 24 ਕੈਰੇਟ ਅਤੇ 22 ਕੈਰੇਟ ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ‘ਚ ਵੀ ਵਾਧਾ ਹੋਇਆ ਹੈ। ਕੀਮਤਾਂ ‘ਚ ਇਸ ਵਾਧੇ ਕਾਰਨ ਸਰਾਫਾ ਬਾਜ਼ਾਰ ‘ਚ ਨਵੀਆਂ ਕੀਮਤਾਂ ਸਾਹਮਣੇ ਆਈਆਂ ਹਨ।
ਐਸੋਸੀਏਸ਼ਨ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ ਅੱਜ 1,46,350 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ, ਜਦੋਂ ਕਿ ਬੀਤੇ ਦਿਨ ਇਸ ਦੀ ਕੀਮਤ 1,45,300 ਰੁਪਏ ਸੀ। ਇਸ ਤਰ੍ਹਾਂ 24 ਕੈਰੇਟ ਸੋਨਾ 1,050 ਰੁਪਏ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ ਅੱਜ 1,36,110 ਰੁਪਏ ਦਰਜ ਕੀਤੀ ਗਈ, ਜੋ ਬੀਤੇ ਦਿਨ 1,35,130 ਰੁਪਏ ਸੀ। ਇਸ ਵਿੱਚ 980 ਰੁਪਏ ਦਾ ਵਾਧਾ ਹੋਇਆ ਹੈ। ਚਾਂਦੀ ਦੀਆਂ ਕੀਮਤਾਂ ‘ਚ ਵੀ ਵਾਧਾ ਹੋਇਆ ਹੈ। ਚਾਂਦੀ ਅੱਜ 2,01,000 ਰੁਪਏ ‘ਤੇ ਪਹੁੰਚ ਗਈ ਹੈ, ਜਦੋਂ ਕਿ ਬੀਤੇ ਦਿਨ ਇਸ ਦੀ ਕੀਮਤ 1,98,200 ਰੁਪਏ ਸੀ। ਇਸ ਤਰ੍ਹਾਂ ਚਾਂਦੀ ਦੀ ਕੀਮਤ ‘ਚ 2,800 ਰੁਪਏ ਦਾ ਵਾਧਾ ਹੋਇਆ ਹੈ।
ਅੱਜ ਦੀਆਂ ਕੀਮਤਾਂ:
24 ਕੈਰੇਟ ਸੋਨਾ: 1,46,350 ਰੁਪਏ (ਰੁਪਏ 1,050 ਦਾ ਵਾਧਾ)
22 ਕੈਰੇਟ ਸੋਨਾ: 1,36,110 ਰੁਪਏ (ਰੁਪਏ 980 ਦਾ ਵਾਧਾ)
ਚਾਂਦੀ: 2,01,000 ਰੁਪਏ (ਰੁਪਏ 2,800 ਦਾ ਵਾਧਾ)










