ਜੰਮੂ : ਕਟੜਾ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਦਰਸ਼ਨ ਕਰਨ ਦੇ ਲਈ ਰੋਜ਼ਾਨਾ ਹਜ਼ਾਰਾ ਦੀ ਸੰਖਿਆ ਵਿੱਚ ਸ਼ਰਧਾਲੂ ਉੱਥੇ ਪਹੁੰਚਦੇ ਹਨ। ਅਜਿਹੇ ਵਿੱਚ, ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਅਕਸਰ ਉੱਥੇ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਨਵੀਂ-ਨਵੀਂ ਸੁਵਿਧਾਵਾਂ ਪ੍ਰਦਾਨ ਕਰਦਾ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਸ਼ਰਧਾਲੂਆਂ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।
ਜਾਣਕਾਰੀ ਦੇ ਅਨੁਸਾਰ, ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਜਾਣ ਦੇ ਲਈ ਰੈਪਿਡੋ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚੱਲਦੇ ਸ਼ਰਧਾਲੂਆਂ ਨੂੰ ਮਾਤਾ ਰਾਣੀ ਦੇ ਦਰਸ਼ਨ ਕਰਨ ਵਿੱਚ ਆਸਾਨੀ ਹੋਵੇਗੀ। ਜਾਣਕਾਰੀ ਦੇ ਅਨੁਸਾਰ, ਰੈਪਿਡੋ ਸੇਵਾ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਬਾਣਗੰਗਾ ਰੂਟ ‘ਤੇ ਉਪਲਬਧ ਹੈ।
ਜੇਕਰ ਅਸੀਂ ਦਰਾਂ ਦੀ ਗੱਲ ਕਰੀਏ, ਤਾਂ ਉਕਤ ਸੇਵਾ ਸ਼ਰਧਾਲੂਆਂ ਨੂੰ ਬਹੁਤ ਘੱਟ ਕੀਮਤ ‘ਤੇ ਉਪਲਬਧ ਕਰਵਾਈ ਜਾ ਰਹੀ ਹੈ। ਇਸ ਰੈਪਿਡੋ ਸੇਵਾ ਵਿੱਚ ਬਾਈਕ, ਆਟੋ ਜਾਂ ਕਾਰ ਦੇ ਰਾਹੀਂ ਮਾਤਾ ਵੈਸ਼ਨੋ ਦੇਵੀ ਭਵਨ ਦੀ ਯਾਤਰਾ ਕਰ ਸਕਦੇ ਹਨ। ਅੰਦਾਜ਼ਾ ਲਗਾਇਆ ਜਾ ਰਿਹ ਹੈ ਕਿ ਬਾਈਕ ਰਾਈਡ 35 ਰੁਪਏ, ਆਟੋ ਰਾਈਡ 91 ਰੁਪਏ, ਕਾਰ ਰਾਈਡ 156 ਰੁਪਏ ਅਤੇ ਪ੍ਰੀਮੀਅਮ ਕਾਰ ਰਾਈਡ 176 ਦੇ ਆਲੇ-ਦੁਆਲੇ ਹੋਵੇਗਾ।
ਇਸ ਸਹੂਲਤ ਦੇ ਸ਼ੁਰੂ ਹੋਣ ਨਾਲ, ਹੁਣ ਸ਼ਰਧਾਲੂਆਂ ਲਈ ਮਾਤਾ ਰਾਣੀ ਦੇ ਦਰਸ਼ਨ ਕਰਨਾ ਆਸਾਨ ਹੋ ਜਾਵੇਗਾ।











