ਸਿਡਨੀ : ਆਸਟ੍ਰੇਲੀਆ ਵਿੱਚ ਵੀਕਐਂਡ ’ਤੇ ਵੱਡਾ ਹਮਲਾ ਹੋਇਆ। ਸਿਡਨੀ ਵਿੱਚ ਬੌਂਡੀ ਬੀਚ ‘ਤੇ ਬੰਦੂਕਧਾਰੀਆਂ ਨੇ ਫਾਇਰਿੰਗ ਕੀਤੀ। ਇਸ ਹਮਲੇ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਗਈ, 7 ਲੋਕ ਜ਼ਖ਼ਮੀ ਹੋ ਗਏ। ਰਾਇਟਰਜ਼ ਦੀ ਜਾਣਕਾਰੀ ਦੇ ਅਨੁਸਾਰ, ਆਸਟ੍ਰੇਲੀਆਈ ਪੁਲਿਸ ਨੇ ਅੱਜ ਕਿਹਾ ਕਿ ਸਿਡਨੀ ਦੇ ਬੌਂਡੀ ਬੀਚ ‘ਤੇ ਗੋਲੀਬਾਰੀ ਦੇ ਬਾਅਦ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ।
ਦੱਸ ਦਈਏ ਕਿ ਸਿਡਨੀ ਵਿੱਚ ਬੌਂਡੀ ਬੀਚ ‘ਤੇ ਹਨੂਕਾਹ ਉਤਸਵ ਦਾ ਆਯੋਜਨ ਚਲ ਰਿਹਾ ਸੀ। ਇਸੀ ਵਿਚਕਾਰ ਬੰਦੂਕਧਾਰੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਫੜਾ-ਦਫੜੀ ਮਚ ਗਈ ਸੀ, ਕਈ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦੋ ਸ਼ੱਕੀ ਬੰਦੂਕਧਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ।











