ਪੰਜਾਬ : ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਵੇਂ ਹੀ ਗਾਇਕ-ਰੈਪਰ ਬਾਦਸ਼ਾਹ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਫੋਟੋਆਂ ਪੋਸਟ ਕੀਤੀਆਂ, ਉਨ੍ਹਾਂ ਦੇ ਪ੍ਰਸ਼ੰਸਕ ਚਿੰਤਤ ਹੋ ਗਏ। ਰਿਪੋਰਟਾਂ ਅਨੁਸਾਰ, ਬਾਦਸ਼ਾਹ ਨੇ ਅੱਜ ਸੋਸ਼ਲ ਮੀਡੀਆ ‘ਤੇ ਦੋ ਫੋਟੋਆਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚੋਂ ਇੱਕ ਵਿੱਚ ਸੁੱਜੀ ਹੋਈ ਅੱਖ ਦਿਖਾਈ ਦੇ ਰਹੀ ਹੈ, ਜਦੋਂ ਕਿ ਦੂਜੀ ਵਿੱਚ ਪੱਟੀ ਬੰਨ੍ਹੀ ਹੋਈ ਅੱਖ ਦਿਖਾਈ ਦੇ ਰਹੀ ਹੈ। ਇਸ ਪੋਸਟ ਤੋਂ ਬਾਅਦ, ਪ੍ਰਸ਼ੰਸਕ ਤੁਰੰਤ ਬਾਦਸ਼ਾਹ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਗਏ।

ਬਾਦਸ਼ਾਹ ਦੀ ਪੋਸਟ ਅਤੇ ਕੈਪਸ਼ਨ
ਰੈਪਰ ਬਾਦਸ਼ਾਹ ਨੇ ਆਪਣੀ ਇੰਸਟਾਗ੍ਰਾਮ ਪੋਸਟ ਦਾ ਕੈਪਸ਼ਨ ਦਿੱਤਾ, “ਅਵਤਾਰ ਜੀ ਦੇ ਪੰਚ ਹਿੱਟ…” #badsofbollywood #kokaina। ਇਹ ਪੋਸਟ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੇ ਨਿਰਦੇਸ਼ਨ ਵਿੱਚ ਪਹਿਲੀ ਫਿਲਮ “ਬੈਡਸ ਆਫ ਬਾਲੀਵੁੱਡ” ਦਾ ਇੱਕ ਦ੍ਰਿਸ਼ ਜਾਪਦਾ ਹੈ। ਸ਼ੀਰੀਜ਼ ਵਿੱਚ ਬਾਦਸ਼ਾਹ ਮਨੋਜ ਪਾਹਵਾ (ਅਵਤਾਰ) ਦੇ ਨਾਲ ਲੜਦੇ ਦਿਖਾਈ ਦੇ ਰਹੇ ਹਨ । ਦੱਸ ਦੇਈਏ ਕਿ ,”ਬੈਡਸ ਆਫ ਬਾਲੀਵੁੱਡ” ਆਰੀਅਨ ਖਾਨ ਦੀ ਪਹਿਲੀ ਡਾਇਰੈਕਸ਼ਨ ਵਾਲੀ ਸੀਰੀਜ ਹੈ । ਹੁਣ ਤੱਕ ਸੱਤ ਐਪੀਸੋਡ ਰਿਲੀਜ਼ ਹੋ ਚੁੱਕੇ ਹਨ। ਲੜੀ ਦਾ ਪ੍ਰੀਮੀਅਰ 18 ਸਤੰਬਰ, 2025 ਨੂੰ ਹੋਇਆ ਸੀ।












