Homeਹਰਿਆਣਾਗੁਰਦਾਸਪੁਰ 'ਚ 80 ਕਰੋੜ ਰੁਪਏ ਦੀ ਲਾਗਤ ਦੇ ਨਾਲ ਲਗਾਇਆ ਜਾਵੇਗਾ ਸੀਵਰੇਜ...

ਗੁਰਦਾਸਪੁਰ ‘ਚ 80 ਕਰੋੜ ਰੁਪਏ ਦੀ ਲਾਗਤ ਦੇ ਨਾਲ ਲਗਾਇਆ ਜਾਵੇਗਾ ਸੀਵਰੇਜ ਟ੍ਰੀਟਮੈਂਟ ਪਲਾਂਟ

ਗੁਰਦਾਸਪੁਰ: ਗੁਰਦਾਸਪੁਰ ਸ਼ਹਿਰ ਅੰਦਰ ਵੱਖ-ਵੱਖ ਨਾਲਿਆਂ ’ਚ ਪੈ ਰਹੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਹੁਣ ਨਗਰ ਕੌਂਸਲ ਵੱਲੋਂ 80 ਕਰੋੜ ਰੁਪਏ ਦਾ ਪ੍ਰਾਜੈਕਟ ਬਣਾਉਣ ਲਈ ਜ਼ਮੀਨ ਖਰੀਦ ਲਈ ਗਈ ਹੈ, ਜਿਸ ਤਹਿਤ ਨਗਰ ਕੌਂਸਲ ਵੱਲੋਂ ਇਸ 6 ਏਕੜ ਜ਼ਮੀਨ ਦੀ ਰਜਿਸਟਰੀ ਕਰਵਾ ਕੇ ਇਸਦੇ ਮਾਲਕ ਨੂੰ ਪੈਸਿਆਂ ਦੀ ਅਦਾਇਗੀ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਅੰਦਰ ਸੀਵਰੇਜ ਦੇ ਪਾਣੀ ਨੂੰ ਸਾਫ ਕਰਨ ਦਾ ਮੁੱਦਾ ਬੇਹੱਦ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ, ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਗੁਰਦਾਸਪੁਰ ਦੇ ਸਮੁੱਚੇ ਸੀਵਰੇਜ ਦੇ ਪਾਣੀ ਨੂੰ ਸਾਫ ਕਰ ਕੇ ਹੋਰ ਕੰਮਾਂ ਲਈ ਵਰਤਿਆ ਜਾਵੇ।

ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਲੰਬੇ ਸਮੇਂ ਤੋਂ ਇਕ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ, ਜਿਸ ’ਚ ਕਈ ਮੁਸ਼ਕਲਾ ਆ ਰਹੀਆਂ ਸਨ ਪਰ ਹੁਣ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਕੇ ਨਗਰ ਕੌਂਸਲ ਵੱਲੋਂ ਪਿੰਡ ਬੱਬਰੀ ਅਤੇ ਸਿੱਧਵਾਂ ਨੇੜੇ 6 ਏਕੜ ਜ਼ਮੀਨ ਖਰੀਦ ਲਈ ਗਈ ਹੈ, ਜਿਸ ਦੇ ਮਾਲਕ ਨੂੰ 3 ਕਰੋੜ 21 ਲੱਖ ਰੁਪਏ ਦੀ ਅਦਾਇਗੀ ਕਰ ਕੇ ਅੱਜ ਨਗਰ ਕੌਂਸਲ ਦੇ ਨਾਂ ਇਸ ਜ਼ਮੀਨ ਦੀ ਰਜਿਸਟਰੀ ਕਰਵਾ ਲਈ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਜ਼ਮੀਨ ਉੱਪਰ 80 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ, ਜਿਸ ਦੇ ਸਮੁੱਚੇ ਪ੍ਰਾਜੈਕਟ ਦੀ ਫਾਈਲ ਤਿਆਰ ਹੈ ਅਤੇ ਬਹੁਤ ਜਲਦੀ ਇਸਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਗੁਰਦਾਸਪੁਰ ਸ਼ਹਿਰ ਦੇ ਸਮੁੱਚੇ ਸੀਵਰੇਜ ਦਾ ਪਾਣੀ ਵੱਖ-ਵੱਖ ਡਰੇਨਾਂ ’ਚ ਸਿੱਧਾ ਪੈ ਰਿਹਾ ਸੀ, ਜਿਸ ਦੇ ਨਾਲ ਡਰੇਨਾਂ ਦਾ ਪਾਣੀ ਵੀ ਗੰਦਾ ਹੋ ਰਿਹਾ ਸੀ ਅਤੇ ਆਸ ਪਾਸ ਇਲਾਕਿਆਂ ’ਚ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਦੇ ਨਾਲ-ਨਾਲ ਲੋਕਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਸੀ।

ਹੁਣ ਸੀਵਰੇਜ ਟਰੀਟਮੈਂਟ ਪਲਾਂਟ ਲੱਗਣ ਕਾਰਨ ਸਮੁੱਚੇ ਸ਼ਹਿਰ ਦਾ ਪਾਣੀ ਇਸ ਟਰੀਟਮੈਂਟ ਪਲਾਂਟ ’ਚ ਸ਼ੁੱਧ ਕੀਤਾ ਜਾਵੇਗਾ, ਜਿਸ ਦੇ ਬਾਅਦ ਇਸ ਨੂੰ ਜਿੱਥੇ ਸਿੰਚਾਈ ਲਈ ਵਰਤਿਆ ਜਾਵੇਗਾ, ਉਸ ਦੇ ਨਾਲ ਹੀ ਇਸ ਨੂੰ ਡਰੇਨਾਂ ’ਚ ਪਾ ਕੇ ਅਗਾਹ ਭੇਜਿਆ ਜਾਵੇਗਾ, ਜਿਸ ਦਾ ਕੋਈ ਨੁਕਸਾਨ ਨਹੀਂ ਵੀ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ’ਚ ਇਸ ਤੋਂ ਪਹਿਲਾਂ ਜਦੋਂ ਕੋਈ ਹਸਪਤਾਲ ਜਾਂ ਹੋਰ ਵਪਾਰਕ ਕੰਮ ਕਾਜ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਮਾਲਕਾਂ ਨੂੰ ਆਪਣਾ ਵੱਖਰਾ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣਾ ਪੈਂਦਾ ਸੀ ਜਿਸ ’ਤੇ ਉਹਨਾਂ ਦੀ ਮੋਟੀਆਂ ਰਕਮਾਂ ਖਰਚ ਹੁੰਦੀਆਂ ਸਨ।

ਹੁਣ ਇਸ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਲੱਗਣ ਦੇ ਨਾਲ ਨਵੇਂ ਕਾਰੋਬਾਰੀਆਂ ਨੂੰ ਆਪਣੇ ਵੱਖਰੇ ਪਲਾਂਟ ਨਹੀਂ ਲਗਾਉਣੇ ਪੈਣਗੇ ਅਤੇ ਉਹ ਨਗਰ ਕੌਂਸਲ ਨੂੰ ਹੀ ਇਸ ਦੇ ਚਾਰਜ ਦੇ ਕੇ ਆਪਣਾ ਕੰਮ ਚਲਾ ਸਕਣਗੇ। ਇਸ ਨਾਲ ਲੋਕਾਂ ਦੇ ਵੱਡੇ ਪੈਸਿਆਂ ਦੀ ਬਚਤ ਹੋਵੇਗੀ। ਉਨ੍ਹਾਂ ਜ਼ਮੀਨ ਦੇ ਮਾਲਕ ਦਾ ਵੀ ਧੰਨਵਾਦ ਕੀਤਾ, ਜਿਸ ਨੇ ਸ਼ਹਿਰ ਦੇ ਬਿਲਕੁਲ ਨਾਲ ਲੱਗਦੀ ਕੀਮਤੀ ਜ਼ਮੀਨ ਨੂੰ ਬਹੁਤ ਵਾਜਿਬ ਰੇਟ ’ਤੇ ਨਗਰ ਕੌਂਸਲ ਨੂੰ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments