Home ਦੇਸ਼ ਫਰਿੱਜ ਦੇ ਅੰਦਰ ਪੋਲੀਥੀਨ ਬੈਗ ‘ਚ ਰੱਖਿਆ ਹੋਇਆ ਮਿਲਿਆ ਔਰਤ ਦਾ ਕੱਟਿਆ...

ਫਰਿੱਜ ਦੇ ਅੰਦਰ ਪੋਲੀਥੀਨ ਬੈਗ ‘ਚ ਰੱਖਿਆ ਹੋਇਆ ਮਿਲਿਆ ਔਰਤ ਦਾ ਕੱਟਿਆ ਹੋਇਆ ਸਿਰ

0

ਗੁਹਾਟੀ: ਅਸਾਮ ਦੇ ਗੁਹਾਟੀ ‘ਚ ਬਸਿਸਥਾਪੁਰ ਇਲਾਕੇ ‘ਚ ਇਕ ਫਲੈਟ ‘ਚ 25 ਸਾਲਾ ਵਿਆਹੁਤਾ ਔਰਤ ਦੀ ਹੱਤਿਆ ਕਰ ਦਿੱਤੀ ਗਈ। ਉਸਦਾ ਕੱਟਿਆ ਹੋਇਆ ਸਿਰ ਫਰਿੱਜ ਦੇ ਅੰਦਰ ਪੋਲੀਥੀਨ ਬੈਗ ਵਿੱਚ ਰੱਖਿਆ ਹੋਇਆ ਮਿਲਿਆ ਸੀ। ਮ੍ਰਿਤਕ ਔਰਤ ਦੀ ਪਛਾਣ ਰੀਆ ਤਾਲੁਕਦਾਰ ਗੋਸਵਾਮੀ ਵਜੋਂ ਹੋਈ ਹੈ। ਜਾਂਚਕਰਤਾਵਾਂ ਨੇ ਇਸ ਕਤਲ ਨੂੰ ਬੇਹੱਦ ਬੇਰਹਿਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਤਲ ਨੇ ਕਥਿਤ ਤੌਰ ‘ਤੇ ਔਰਤ ਦਾ ਸਿਰ ਵੱਢ ਪੋਲੀਥੀਨ ਬੈਗ ਵਿਚ ਫਰਿੱਜ ਵਿਚ ਰੱਖਿਆ ਸੀ ਅਤੇ ਉਸ ਦੀਆਂ ਉਂਗਲਾਂ ਵੀ ਕੱਟ ਦਿੱਤੀਆਂ ਸਨ।

ਗੁਹਾਟੀ ਪੁਲਿਸ ਕਮਿਸ਼ਨਰੇਟ ਦੇ ਏ.ਡੀ.ਸੀ.ਪੀ. (ਪੂਰਬੀ) ਅਨੁਰਾਗ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਘਟਨਾ ਦੇ ਮੁੱਖ ਦੋਸ਼ੀ ਰੀਆ ਦੇ ਪਤੀ ਰਾਮਾਨੁਜਨ ਗੋਸਵਾਮੀ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਅਪਰਾਧ ਲਾਸ਼ ਮਿਲਣ ਤੋਂ ਲਗਭਗ 48 ਘੰਟੇ ਪਹਿਲਾਂ ਹੋਇਆ ਸੀ।

ਖਬਰਾਂ ਮੁਤਾਬਕ ਰਿਆ ਅਤੇ ਰਾਮਾਨੁਜਨ ਦਾ ਕਰੀਬ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਦੋਵੇਂ ਉਸ ਫਲੈਟ ‘ਚ ਇਕੱਠੇ ਰਹਿ ਰਹੇ ਸਨ। ਇਸ ਤੋਂ ਇਲਾਵਾ ਗੁਆਂਢੀਆਂ ਨੇ ਫਲੈਟ ‘ਚੋਂ ਬਦਬੂ ਆਉਣ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਬੀਤੀ ਰਾਤ ਅਪਾਰਟਮੈਂਟ ‘ਚੋਂ ਔਰਤ ਦੀ ਲਾਸ਼ ਬਰਾਮਦ ਕੀਤੀ। ਜਾਂਚ ਟੀਮਾਂ ਨੇ ਮੌਕੇ ਤੋਂ ਇੱਕ ਹਥਿਆਰ ਵੀ ਬਰਾਮਦ ਕੀਤਾ ਹੈ, ਜਿਸ ਦੀ ਅਪਰਾਧ ਵਿੱਚ ਵਰਤੋਂ ਹੋਣ ਦਾ ਸ਼ੱਕ ਹੈ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐਮ.ਸੀ.ਐਚ.) ਭੇਜ ਦਿੱਤਾ ਗਿਆ। ਇਸ ਮਾਮਲੇ ਵਿੱਚ ਹੋਰ ਜਾਣਕਾਰੀ ਦੀ ਉਡੀਕ ਹੈ।

NO COMMENTS

LEAVE A REPLY

Please enter your comment!
Please enter your name here

Exit mobile version