Homeਯੂਪੀ ਖ਼ਬਰਾਂਉੱਤਰ ਪ੍ਰਦੇਸ਼ ’ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, 54 ਲੋਕਾਂ ਦੀ ਹੋਈ...

ਉੱਤਰ ਪ੍ਰਦੇਸ਼ ’ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, 54 ਲੋਕਾਂ ਦੀ ਹੋਈ ਮੌਤ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਵਿੱਚ ਬੀਤੀ ਦੇਰ ਸ਼ਾਮ ਤੇਜ਼ ਹਨੇਰੀ-ਤੂਫ਼ਾਨ ਕਈ ਲੋਕਾਂ ਲਈ ਕਾਲ ਬਣ ਕੇ ਆਇਆ। ਇਸ ਦੌਰਾਨ ਕਈ ਵੱਡੇ-ਵੱਡੇ ਦਰੱਖਤ ਜੜ੍ਹੋਂ ਉਖੜ ਗਏ ਅਤੇ ਕਈ ਥਾਵਾਂ ‘ਤੇ ਕੱਚੇ ਘਰ ਢਹਿ-ਢੇਰੀ ਹੋ ਗਏ। ਉੱਥੇ ਹੀ, ਯੂ.ਪੀ. ਵਿੱਚ ਕੱਲ੍ਹ ਕਈ ਥਾਵਾਂ ‘ਤੇ ਘਰਾਂ ਦੀਆਂ ਕੰਧਾਂ ਡਿੱਗਣ ਦੀਆਂ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਮਲਬੇ ਹੇਠਾਂ ਦੱਬ ਕੇ ਕਈ ਲੋਕਾਂ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਇਸ ਤੂਫ਼ਾਨ ਵਿੱਚ 54 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਇਲਾਵਾ ਆਸਮਾਨੀ ਬਿਜਲੀ ਡਿੱਗਣ ਕਾਰਨ  ਵੀ ਕਈ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ, ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਵਿੱਚ ਤੂਫ਼ਾਨ ਦੀ ਵਜ੍ਹਾ ਨਾਲ ਹੋਈ ਘਟਨਾਵਾਂ ਦੇ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਇਸ ਕੁਦਰਤੀ ਆਫ਼ਤ ਨੇ 16 ਪਸ਼ੂਆਂ ਦੀ ਵੀ ਜਾਨ ਲੈ ਲਈ। ਸ਼ਾਮ ਨੂੰ ਲਗਭਗ 5:30 ਵਜੇ ਮੌਸਮ ਅਚਾਨਕ ਬਦਲ ਗਿਆ, ਅਤੇ ਤੇਜ਼ ਹਵਾਵਾਂ ਚੱਲਣ ਲੱਗੀਆਂ। ਕਈ ਥਾਵਾਂ ‘ਤੇ ਬਿਜਲੀ ਦੇ ਖੰਭੇ ਵੀ ਡਿੱਗ ਗਏ।

ਭਦੋਹੀ ਵਿੱਚ ਹੀ, ਕਈ ਥਾਵਾਂ ‘ਤੇ ਰੁੱਖ ਡਿੱਗ ਗਏ, ਜਿਸ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਭਦੋਹੀ ਦੇ ਸੂਰੀਆਵਾਨ ਥਾਣਾ ਖੇਤਰ ਦੇ ਅਧੀਨ ਆਉਂਦੇ ਖੜਗਸੇਨਪੱਟੀ ਵਿੱਚ ਇੱਕ ਔਰਤ ਅਤੇ ਉਸ ਦੀਆਂ ਦੋ ਧੀਆਂ ਦੀ ਘਰ ‘ਤੇ ਇੱਕ ਦਰੱਖਤ ਡਿੱਗਣ ਨਾਲ ਮੌਤ ਹੋ ਗਈ। ਔਰਾਈ ਥਾਣਾ ਖੇਤਰ ਵਿੱਚ ਵੀ ਇੱਕ ਦਰੱਖਤ ਹੇਠਾਂ ਖੜ੍ਹੇ ਲੋਕ ਡਿੱਗ ਪਏ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਮੌਤਾਂ ਦੀ ਕੀਤੀ ਪੁਸ਼ਟੀ

ਜ਼ਿਲ੍ਹਾ ਮੈਜਿਸਟ੍ਰੇਟ ਸ਼ੈਲੇਸ਼ ਕੁਮਾਰ ਨੇ ਜ਼ਿਲ੍ਹੇ ਵਿੱਚ ਤੂਫ਼ਾਨ ਦੇ ਕਾਰਨ 15 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਠ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਇਲਾਜ ਚੱਲ ਰਿਹਾ ਹੈ। ਤਿੰਨ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਬੀਐਚਯੂ (ਵਾਰਾਣਸੀ) ਰੈਫਰ ਕੀਤਾ ਗਿਆ ਹੈ।

ਮਿਰਜ਼ਾਪੁਰ ਵਿੱਚ ਵੀ ਹੋਈ 10 ਲੋਕਾਂ ਦੀ ਮੌਤ

ਇਸ ਦੌਰਾਨ, ਜ਼ਿਲ੍ਹੇ ਅਨੁਸਾਰ, ਪ੍ਰਯਾਗਰਾਜ ਵਿੱਚ 16 ਅਤੇ ਮਿਰਜ਼ਾਪੁਰ ਵਿੱਚ 10 ਲੋਕਾਂ ਦੀ ਮੌਤ ਹੋਈ ਹੈ। ਮਿਰਜ਼ਾਪੁਰ ਵਿੱਚ ਆਏ ਭਿਆਨਕ ਤੂਫ਼ਾਨ ਕਾਰਨ 10 ਮੌਤਾਂ ਦੀ ਪੁਸ਼ਟੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਹੈ। ਸਿਰਫ਼ ਮਿਰਜ਼ਾਪੁਰ ਸਦਰ ਤਹਿਸੀਲ ਵਿੱਚ ਸੱਤ ਮੌਤਾਂ ਹੋਈਆਂ। ਚੁਨਾਰ ਤਹਿਸੀਲ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਵੱਖ-ਵੱਖ ਖੇਤਰਾਂ ਵਿੱਚ ਖੰਭੇ, ਦਰੱਖਤ ਅਤੇ ਮਿੱਟੀ ਦੀਆਂ ਕੰਧਾਂ ਡਿੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ। ਇਸ ਦੇ ਨਾਲ ਹੀ, ਫਤਿਹਪੁਰ ਜ਼ਿਲ੍ਹੇ ਵਿੱਚ 9, ਹਰਦੋਈ ਵਿੱਚ 2, ਕਾਨਪੁਰ ਦੇਹਾਤ ਅਤੇ ਕੌਸ਼ਾਂਬੀ ਵਿੱਚ 1-1 ਮੌਤਾਂ ਹੋਈਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments