Homeਦੇਸ਼ਮੁੰਬਈ 'ਚ ਕਈ ਗੱਡੀਆਂ ਅਚਾਨਕ ਅੱਗ ਦਾ ਬਣੀਆਂ ਗੋਲਾ

ਮੁੰਬਈ ‘ਚ ਕਈ ਗੱਡੀਆਂ ਅਚਾਨਕ ਅੱਗ ਦਾ ਬਣੀਆਂ ਗੋਲਾ

ਮੁੰਬਈ: ਮੁੰਬਈ ਦੇ ਗੋਵੰਡੀ ਇਲਾਕੇ ਵਿੱਚ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕਈ ਪਾਰਕ ਕੀਤੀਆਂ ਗੱਡੀਆਂ ਅਚਾਨਕ ਅੱਗ ਦਾ ਗੋਲਾ ਬਣ ਗਈਆਂ । ਅੱਗ ਦੀ ਚਪੇਟ ਵਿੱਚ ਆਉਣ ਨਾਲ ਘੱਟੋਂ-ਘੱਟ 10 ਕਾਰਾਂ ਨੁਕਸਾਨੀਆਂ ਗਈਆਂ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਘਾਟਕੋਪਰ-ਮਾਨਖੁਰਦ ਲਿੰਕ ਰੋਡ ‘ਤੇ ਬੈਂਗਣਵਾੜੀ ਸਿਗਨਲ ਨੇੜੇ ਸਵੇਰੇ 11:45 ਵਜੇ ਦੇ ਕਰੀਬ ਵਾਪਰੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓਜ਼ ਵਿੱਚ ਅੱਗ ਇੰਨੀ ਤੇਜ਼ ਦਿਖਾਈ ਦੇ ਰਹੀ ਹੈ ਕਿ ਇੱਕ ਕਾਰ ਦਾ ਸੀ.ਐਨ.ਜੀ. ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਧਮਾਕੇ ਦੀ ਆਵਾਜ਼ ਨੇ ਆਸ ਪਾਸ ਦੇ ਵਸਨੀਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ।

ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ, ਮੁੰਬਈ ਫਾਇਰ ਵਿਭਾਗ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਦੁਪਹਿਰ 12:22 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ। ਉਨ੍ਹਾਂ ਕਿਹਾ, “ਇੱਥੇ ਖੜ੍ਹੀ 10 ਤੋਂ 12 ਗੱਡੀਆਂ ਅੱਗ ਕਾਰਨ ਨੁਕਸਾਨੀਆਂ ਗਈਆਂ । ਅਧਿਕਾਰੀ ਨੇ ਅੱਗੇ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments