Home ਦੇਸ਼ ਦਿੱਲੀ ’ਚ 18ਵਾਂ ਬ੍ਰਿਕਸ ਸੰਮੇਲਨ ਦੇ ਦੌਰਾਨ ਅਗਲੇ ਤਿੰਨ ਦਿਨਾਂ ਦੇ ਲਈ...

ਦਿੱਲੀ ’ਚ 18ਵਾਂ ਬ੍ਰਿਕਸ ਸੰਮੇਲਨ ਦੇ ਦੌਰਾਨ ਅਗਲੇ ਤਿੰਨ ਦਿਨਾਂ ਦੇ ਲਈ ਕਈ ਪ੍ਰਮੁੱਖ ਸਥਾਨ ਰਹਿਣਗੇ ਬੰਦ

0

ਨਵੀਂ ਦਿੱਲੀ : 18ਵਾਂ ਬ੍ਰਿਕਸ ਸੰਮੇਲਨ ਇਸ ਵਾਰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਦਿੱਲੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਅਗਲੇ ਤਿੰਨ ਦਿਨਾਂ ਲਈ ਕਈ ਪ੍ਰਮੁੱਖ ਸਥਾਨ ਵੀ ਬੰਦ ਰਹਿਣਗੇ, ਜਿਨ੍ਹਾਂ ਵਿੱਚ ਰਾਸ਼ਟਰਪਤੀ ਭਵਨ ਅਜਾਇਬ ਘਰ ਅਤੇ ਅੰਮ੍ਰਿਤ ਉਦਯਾਨ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਅਜਾਇਬ ਘਰ ਅਤੇ ਅੰਮ੍ਰਿਤ ਉਦਯਨ ਅੱਜ ਤੋਂ ਐਤਵਾਰ ਤੱਕ ਸੈਲਾਨੀਆਂ ਲਈ ਬੰਦ ਰੱਖਿਆ ਗਿਆ ਹੈ। ਇੱਕ ਅਧਿਕਾਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ‘ਚੇਂਜ ਆਫ਼ ਗਾਰਡ’ ਸਮਾਰੋਹ ਵੀ ਨਹੀਂ ਹੋਵੇਗਾ।

ਦਿੱਲੀ ਵਿੱਚ ਕੀ ਖੁੱਲ੍ਹਾ, ਕੀ ਬੰਦ?

ਇਹ ਕਦਮ ਬ੍ਰਿਕਸ ਪ੍ਰਤੀਨਿਧੀਆਂ ਨੂੰ ਹੋਣ ਵਾਲੀ ਪਰੇਸ਼ਾਨੀ ਘਟਾਉਣ ਅਤੇ ਸ਼ਿਖਰ ਸੰਮੇਲਨ ਸਥਾਨ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਮ ਲੋਕਾਂ ਦੀ ਆਵਾਜਾਈ ’ਤੇ ਰੋਕ ਲਗਾ ਕੇ ਸੜਕਾਂ ’ਤੇ ਭੀੜ ਘਟਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਸ ਤੋਂ ਇਲਾਵਾ, ਦਿੱਲੀ ਮੈਟਰੋ ਨੇ ਵੀ ਸੁਪਰੀਮ ਕੋਰਟ ਮੈਟਰੋ ਸਟੇਸ਼ਨ ’ਤੇ ਸਥਿਤ ਆਪਣੇ ਮਿਊਜ਼ੀਅਮ ਨੂੰ ਅੱਜ ਤੋਂ ਤਿੰਨ ਦਿਨਾਂ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

ਸਕੂਲ-ਦਫ਼ਤਰ ਨੂੰ ਲੈ ਕੇ ਇਹ ਹੈ ਅਪਡੇਟ

ਉੱਥੇ ਹੀ, ਦਿੱਲੀ ਸਰਕਾਰ ਨੇ ਪਹਿਲਾਂ ਹੀ ਅੱਜ ਦੀ ਆਪਣੇ ਦਫ਼ਤਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਕਾਰਮਿਕ, ਲੋਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲੇ ਨੇ ਵੀ ਉਸ ਦਿਨ ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ ਛੁੱਟੀ ਦਾ ਐਲਾਨ ਕਰਦੇ ਹੋਏ ਇੱਕ ਅਧਿਕਾਰਤ ਸਰਕੂਲਰ ਜਾਰੀ ਕੀਤਾ ਹੈ। ਦਿੱਲੀ ਪੁਲਿਸ ਨੇ ਬ੍ਰਿਕਸ ਸੰਮੇਲਨ ਦੇ ਮੱਦੇਨਜ਼ਰ ਇੱਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ। ਇਸ ਵਿੱਚ ਦੱਸਿਆ ਗਿਆ ਕਿ ਬ੍ਰਿਕਸ ਸ਼ਿਖਰ ਸੰਮੇਲਨ ਦੇ ਚੱਲਦਿਆਂ ਦਿੱਲੀ ਦੇ ਮੁੱਖ ਰਸਤਿਆਂ ’ਤੇ ਦੁਪਹਿਰ 2 ਵਜੇ ਤੋਂ ਰਾਤ 8:30 ਵਜੇ ਤੱਕ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ ਅਤੇ ਆਵਾਜਾਈ ਨੂੰ ਨਿਯੰਤਰਿਤ ਕੀਤਾ ਜਾਵੇਗਾ।

ਦਿੱਲੀ ਪੁਲਿਸ ਦੀ ਯਾਤਰੀਆਂ ਨੂੰ ਐਡਵਾਇਜ਼ਰੀ

ਪੁਲਿਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਬਣਾ ਲੈਣ, ਯਾਤਰਾ ਲਈ ਵਾਧੂ ਸਮਾਂ ਲੈ ਕੇ ਚੱਲਣ, ਪਬਲਿਕ ਟ੍ਰਾਂਸਪੋਰਟ (ਖ਼ਾਸ ਕਰਕੇ ਮੈਟਰੋ) ਦੀ ਵਰਤੋਂ ਕਰਨ ਅਤੇ ਨਿਰਧਾਰਤ ਡਾਇਵਰਜ਼ਨ ਰੂਟ ਅਤੇ ਟ੍ਰੈਫਿਕ ਕਰਮਚਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ। ਪੁਲਿਸ ਨੇ ਕਿਹਾ ਕਿ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਵਾਲੀਆਂ ਗੱਡੀਆਂ ਨੂੰ ਨਿਕਲਣ ਵਿੱਚ ਤਰਜੀਹ ਦਿੱਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version